ਸੋਹਿਨੀ, ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤ ਬਿਟਨ ਅਧਿਕਾਰੀ ਦੀ ਪਤਨੀ ਨੇ ਕਿਹਾ ਕਿ ਅੱਤਵਾਦੀਆਂ ਵੱਲੋਂ ਗੋਲੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਦਾ ਖੂਨ ਉਸਦੇ ਬੱਚੇ ‘ਤੇ ਛਿੜਕਿਆ। “ਮੇਰਾ ਆਪਣਾ ਪੁੱਤਰ ਚੀਕਦਾ ਰਿਹਾ, ‘ਮੰਮਾ, ਗੋਲੀਆਂ ਦਾ ਰੌਲਾ’,”।
ਉਸਨੇ ਕਿਹਾ ਕਿ ਉਸਦੇ ਪਰਿਵਾਰ ਨੇ ਭੱਜਣ ਅਤੇ ਲੁਕਣ ਦੀ ਕੋਸ਼ਿਸ਼ ਕੀਤੀ, “ਮੈਂ ਆਪਣੇ ਪਤੀ ਨੂੰ ਬਚਾਉਣ ਲਈ ਸਭ ਕੁਝ ਕੀਤਾ। ਮੈਂ ਉਸਦੇ ਅਤੇ ਬੰਦੂਕਧਾਰੀਆਂ ਦੇ ਵਿਚਕਾਰ ਖੜ੍ਹੀ ਸੀ। ਉਨ੍ਹਾਂ ਨੇ ਗੋਲੀ ਚਲਾ ਦਿੱਤੀ।
ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰ ਸਾਦ ਅਹਿਮਦ ਵੜੈਚ ਨੂੰ ਤਲਬ ਕੀਤਾ, ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਕਥਿਤ ਤੌਰ ‘ਤੇ ਉਨ੍ਹਾਂ ਨੂੰ ਸਾਰੇ ਪਾਕਿਸਤਾਨੀ ਫੌਜੀ ਡਿਪਲੋਮੈਟਾਂ ਲਈ ਰਸਮੀ ਪਰਸੋਨਾ ਨਾਨ ਗ੍ਰਾਟਾ ਨੋਟ ਦਿੱਤਾ ਗਿਆ ਹੈ। ਇਹ ਹਮਲੇ ਦੇ ਜਵਾਬ ਵਿੱਚ ਭਾਰਤ ਵੱਲੋਂ ਸਾਰੇ ਪਾਕਿਸਤਾਨ ਹਾਈ ਕਮਿਸ਼ਨ ਸਲਾਹਕਾਰਾਂ ਨੂੰ ਪਰਸੋਨਾ ਨਾਨ ਗ੍ਰਾਟਾ (ਅਣਚਾਹੇ) ਘੋਸ਼ਿਤ ਕਰਨ ਤੋਂ ਬਾਅਦ ਆਇਆ ਹੈ।
ਭਾਰਤ ਨੇ ਪਾਕਿਸਤਾਨ ਨਾਲ ਆਪਣੇ ਸਬੰਧਾਂ ਵਿੱਚ ਕਟੌਤੀ ਕੀਤੀ ਹੈ। ਸਿੰਧੂ ਨਦੀ ਜਲ ਸਮਝੌਤਾ ਵੀ ਭਾਰਤ ਵੱਲੋਂ ਪਾਕਿਸਤਾਨ ਨਾਲ ਰੱਦ ਕਰ ਦਿੱਤਾ ਗਿਆ ਹੈ ਜਿਸ ਨਾਲ ਪਾਕਿਸਤਾਨ ਵਿੱਚ ਜਾਣ ਵਾਲੇ ਪਾਣੀ ਵਿੱਚ ਭਾਰੀ ਕਟੌਤੀ ਕੀਤੀ ਜਾਵੇਗੀ। ਇਸ ਨਾਲ ਪਾਕਿਸਤਾਨ ਦੇ ਸਿੰਧ ਤੇ ਪੰਜਾਬ ਸੂਬੇ ਵਿੱਚ ਸੌਕੇ ਤੇ ਭੁੱਖ-ਮਰੀ ਦੇ ਹਲਾਤ ਪੈਦਾ ਹੋਣਗੇ ਤੇ ਲੋਕਾਂ ਵਿੱਚ ਵਿਦਰੋਹ ਹੋਵੇਗਾ। ਜਿਸ ਨਾਲ ਪਾਕਿਸਤਾਨ ਦੀ ਸਰਕਾਰ ਗੋਢਿਆ ਭਾਰ ਆ ਸਕਦੀ ਹੈ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜਖ਼ਮੀ ਵੀ ਹੋਏ ਸਨ ਜਿਸ ਨਾਲ ਪੂਰੇ ਭਾਰਤ ਵਿੱਚ ਸ਼ੌਕ ਦੀ ਲਹਿਰ ਹੈ ਤੇ ਕਈ ਅੰਤਰਰਾਸ਼ਟਰੀ ਲੀਡਰ ਵੀ ਪ੍ਰਧਾਨ ਮੰਤਰੀ ਮੋਦੀ ਦੀ ਮਦਦ ਲਈ ਅੱਗੇ ਆਏ ਹਨ ਤੇ ਉਹਨਾਂ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਉੱਧਰ-ਦੂਜੇ ਪਾਸੇ ਪਾਕਿਸਤਾਨ ਨੂੰ ਭਾਰਤ ਵੱਲੋਂ ਹਮਲੇ ਦਾ ਡਰ ਸਤਾ ਰਿਹਾ ਹੈ ਜਿਸ ਨਾਲ ਉਸ ਨੇ ਭਾਰਤ ਨਾਲ ਲਗਦੀ ਹੱਦ ਨਾਲ ਆਪਣੀ ਫੌਜੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਵਿੱਚ ਪਾਕਿਸਤਾਨ ਦੀ ਆਰਮੀ ਤੇ ਹਵਾਈ ਸੈਨਾਂ ਨੂੰ ਤਿਆਰ-ਬਰ ਤਿਆਰ ਰੱਖਿਆ ਗਿਆ ਹੈ। ਇਸ ਹਮਲੇ ਦੀ ਜਿੰਮੇਵਾਰ ਪਾਕਿਸਤਾਨ ਦੇ ਅਤਿਵਾਦੀ ਗਰੁੱਪ ਲਸ਼ਕਰ-ਏ-ਤੋਇਬਾ ਨੇ ਲਈ ਹੈ ਤੇ ਇਸ ਦਾ ਮਾਸਟਰ ਮਾਈੰਡ ਸੈਫੁੱਲਾ ਖਾਲਿਦ ਦੱਸਿਆ ਜਾ ਰਿਹਾ ਹੈ ਜੋ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੰਦਾ ਹੈ।
ਉੱਧਰ ਦੂਜੇ ਪਾਸੇ ਪਾਕਿਸਤਾਨ ਨੇ ਵੀ ਭਾਰਤ ਦੇ ਲਏ ਪੰਜ ਫੈਸਲਿਆਂ ਵਿਰੁੱਧ ਆਪਣੀ ਕਾਰਵਾਈ ਕੀਤੀ ਹੈ। ਪਾਕਿਸਤਾਨ ਨੇ ਵੀ ਭਾਰਤ ਵਿਰੁੱਧ ਪੰਜ ਫ਼ੈਸਲਿਆਂ ਤੇ ਕਾਰਵਾਈ ਕਰਦਿਆਂ ਉਸਨੇ ਸ਼ਿਮਲਾ ਸਮਝੌਤਾ 1972 ਨੂੰ ਰੱਦ ਕਰ ਦਿੱਤਾ ਹੈ। ਵਾਹਗਾ ਸਰਹੱਦ ਦੇ ਵੀ ਗੇਟ ਬੰਦ ਕਰ ਦਿੱਤੇ ਹਨ। ਪਾਕਿਸਤਾਨ ਨੇ ਭਾਰਤ ਦੇ ਹਵਾਈ ਜਹਾਜ਼ਾ ਲਈ ਆਪਣੀ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਹੈ ਜਿਸ ਨਾਲ ਭਾਰਤ ਦੇ ਹਵਾਈ ਜਹਾਜ ਹੁਣ ਪਾਕਿਸਤਾਨ ਤੋਂ ਨਹੀਂ ਉੱਡ ਸਕਣਗੇ ਬਲਿਕ ਹੁਣ ਅਰਬ ਸਾਗਰ ਤੋਂ ਹੁੰਦੇ ਹੋਏ ਅਰਬ ਦੇਸ਼ਾਂ ਰਾਹੀ ਆਪਣੇ ਸਫ਼ਰ ਤਹਿ ਕਰਨਗੇ।