ਭਾਰਤ ਨੇ ਪੁਸ਼ਟੀ ਕੀਤੀ ਕਿ ਓਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ ਕਈ ਅੱਤਵਾਦੀ ਕੇਂਦਰਾਂ ਅਤੇ ਏਅਰਬੇਸ ’ਤੇ ਜਵਾਬੀ ਹਮਲਿਆਂ ਦੌਰਾਨ ਉਸਦੀ ਕੋਈ ਵੀ ਸੰਪਤੀ ਨਹੀਂ ਗਵਾਚੀ। ਭਾਰਤ ਨੇ ਕਿਹਾ, “ਆਧੁਨਿਕ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ, ਲੰਬੀ ਦੂਰੀ ਦੇ ਡਰੋਨਾਂ ਤੋਂ ਲੈ ਕੇ ਗਾਈਡਡ ਹਥਿਆਰਾਂ ਤੱਕ, ਨੇ ਇਹਨਾਂ ਹਮਲਿਆਂ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਸਿਆਸੀ ਤੌਰ ‘ਤੇ ਕੈਲੀਬਰੇਟ ਕੀਤਾ ਹੈ। ਅੱਗੇ ਕਿਹਾ ਕਿ ਭਾਰਤੀ ਫੌਜ ਨੇ ਅਪਰੇਸ਼ਨ ਦੌਰਾਨ ਚੀਨ ਦੁਆਰਾ ਸਪਲਾਈ ਕੀਤੇ ਪਾਕਿਸਤਾਨੀ ਰਾਡਾਰਾਂ ਨੂੰ ਜਾਮ ਕਰ ਦਿੱਤਾ।
ਇਸ ਓਪਰੇਸ਼ਨ ਤੋਂ ਬਾਅਦ ਭਾਰਤ ਦੀ ਆਤਮ-ਨਿਰਭਰ ਰੱਖਿਆ ਪ੍ਰਣਾਲੀ ਨੂੰ ਬੱਲ ਮਿਲੇਗਾ। ਕਿਉਂਕਿ ਭਾਰਤੀ ਦੇ ਸਵਦੇਸ਼ੀ ਹਥਿਆਰਾਂ ਨੇ ਪਾਕਿਸਤਾਨ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ ਤੇ ਪਾਕਿਸਤਾਨ ਦੇ ਹਵਾਈ ਅੱਡਿਆਂ ਨੂੰ ਬੂਰੀ ਤਰਾਂ ਨਾਲ ਨਕੁਸਾਨਿਆ ਸੀ। ਭਾਰਤ ਦੇ ਏਅਰ ਡਿਫ਼ੈਸ਼ ਸਵਦੇਸ਼ੀ ਸਨ ਜਿਸ ਨਾਲ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੇ ਸਮੂਹਾਂ ਨੂੰ ਸਟੀਕ ਨਿਸ਼ਾਨਾ ਬਣਾਇਆ ਸੀ ਅਤੇ ਉੱਥੇ ਬਣੇ ਅੱਤਵਾਦੀਆਂ ਦੇ ਟਿਕਾਣੇ ਤਬਾਹ ਕੀਤੇ ਸਨ।
ਭਾਰਤ ਦੀ ਇਸ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ ਤੇ 40 ਤੋਂ ਵੱਧ ਆਰਮੀ ਦੇ ਸੈਨਿਕ ਮਾਰੇ ਗਏ ਸਨ। ਭਾਰਤ ਦੇ ਏਅਰ ਡਿਫੈਂਸ਼ ਸਿਸਟਮ ਨੇ ਚਾਈਨਾਂ ਤੋਂ ਮਿਲੇ ਪਾਕਿਸਤਾਨ ਏਅਰ ਡਿਫੈਂਸ ਸਿਸਟਮ ਨੂੰ ਜਾਮ ਕਰ ਦਿੱਤਾ ਸੀ ਅਤੇ 25 ਮਿੰਟ ਤੋਂ ਵੱਧ ਭਾਰਤ ਫੌਜ ਨੇ ਇਹ ਜਾਮ ਕਰਕੇ ਰੱਖਿਆ ਤੇ ਭਾਰਤ ਨੇ ਆਪਣੀ ਕਾਰਵਾਈ ਪੂਰੀ ਕਰ ਲਈ ਸੀ।