ਅੱਜ ਲੁਧਿਆਣਾ ਦੇ ਮਸ਼ਹੂਰ ਕਸਬਾ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2026 ਦਾ ਆਖਰੀ ਅਤੇ ਸਭ ਤੋਂ ਦਿਲਚਸਪ ਦਿਨ ਰਿਹਾ। ਇਸ ਸਾਲ ਦਾ ਖੇਡ ਉਤਸ਼ਾਹ ਇਸ ਲਈ ਵੀ ਖਾਸ ਹੈ ਕਿਉਂਕਿ 12 ਸਾਲਾਂ ਦੀ ਉਡੀਕ ਤੋਂ ਬਾਅਦ, ਬੈਲਗੱਡੀਆਂ ਦੀ ਦੌੜ ਵੀ ਹੋਈ ਹੈ। ਇਨ੍ਹਾਂ ਖੇਡਾਂ ਦੀ ਚਰਚਾ ਵਿਦੇਸ਼ਾਂ ਤੱਕ ਹੁੰਦੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਕਿਹਾ ਕਿ ਜਦੋਂ ਉਹ ਛੋਟੇ ਸਨ, ਤਾਂ ਸ਼ਾਮ 7:30 ਵਜੇ ਦੀਆਂ ਖ਼ਬਰਾਂ ਵਿਚ ਕਿਲਾ ਰਾਏਪੁਰ ਬਾਰੇ ਖ਼ਬਰਾਂ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸੱਤਾ ਵਿਚ ਆਏ ਅਤੇ ਬੈਲ ਗੱਡੀਆਂ ਦੀ ਦੌੜ ਸੰਬੰਧੀ ਇਕ ਕਾਨੂੰਨ ਬਣ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਖਰਾਬ ਸਿਹਤ ਦੇ ਬਾਵਜੂਦ, ਉਹ ਅੱਜ ਇੱਥੇ ਪਹੁੰਚੇ ਹਨ। ਮਾਨ ਨੇ ਕਿਹਾ ਕਿ ਮੈਂ ਅੱਜ ਰਾਜਨੀਤੀ ’ਤੇ ਚਰਚਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆਏ ਹਨ ਤੇ ਮੈਦਾਨ ਸਾਰਿਆਂ ਦੇ ਸਾਂਝੇ ਹਨ। ਉਨ੍ਹਾਂ ਕਿਹਾ ਕਿ ਅਸੀਂ ਖੇਡਾਂ ਲਈ ਵੀ ਕੰਮ ਕਰ ਰਹੇ ਹਾਂ ਅਤੇ ਅਸੀਂ ਪਹਿਲਾਂ ਖਿਡਾਰੀਆਂ ਨੂੰ ਸਰੋਤ ਪ੍ਰਦਾਨ ਕਰ ਰਹੇ ਹਾਂ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਸਮਾਪਨ ਸਮਾਗਮ ’ਚ ਸ਼ਾਮਲ ਹੋਏ ਭਗਵੰਤ ਮਾਨ

