ਕੇਂਦਰ ਵੱਲੋਂ ਸੂਬਿਆਂ ਨੂੰ ਭਲਕੇ ਮੌਕ ਡਰਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਈ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 7 ਮਈ ਨੂੰ ਮੌਕ ਡਰਿਲ ਕਰਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਬਲੈਕਆਉਟ, ਅਹਿਮ ਟਿਕਾਣਿਆਂ ਨੂੰ ਫੌਰੀ ਲੁਕਾਉਣ ਅਤੇ ਮੁਸ਼ਕਲ ਦੀ ਘੜੀ ਦੌਰਾਨ ਲੋਕਾਂ ਨੂੰ ਸੁਰੱਖਿਅਤ ਕੱਢਣ ਜਿਹੇ ਕਦਮਾਂ ਦਾ ਅਭਿਆਸ ਕੀਤਾ ਜਾਵੇ।
ਇਸ ਦੌਰਾਨ ਸਾਇਰਨ ਵਜਾ ਕੇ ਕੋਈ ਆਫ਼ਤ ਆਉਣ ਸਬੰਧੀ ਲੋਕਾਂ ਨੂੰ ਆਪਣੇ ਬਚਾਅ ਲਈ ਜਾਗਰੂਕ ਕੀਤਾ ਜਾਵੇਗਾ। ਪਹਿਲਗਾਮ ‘ਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਨਾਲ ਤਣਾਅ ਵਧਣ ਮਗਰੋਂ ਇਹ ਕਦਮ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਛਾਉਣੀ ਇਲਾਕੇ ‘ਚ ਐਤਵਾਰ ਨੂੰ ਅੱਧੇ ਘੰਟੇ ਲਈ ਬਲੈਕਆਊਟ ਦੀ ਰਿਹਰਸਲ ਕੀਤੀ ਗਈ
ਸੀ।
ਇਸ ਦਹਿਸ਼ਤੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਤੇ ਕਈ ਲੋਕ ਜ਼ਖਮੀ ਹੋਏ ਸਨ, ਜਿਸ ਨਾਲ ਭਾਰਤ ਦੇ ਲੋਕਾਂ ਵਿੱਚ ਤੇ ਸਰਕਾਰ ਵਿੱਚ ਪਾਕਿਸਤਾਨ ਖਿਲਾਫ਼ ਭਾਰੀ ਰੋਸ਼ ਹੈ। ਭਾਰਤ ਨੇ ਪਾਕਿਸਤਾਨ ਖਿਲਾਫ਼ ਪੰਜ ਬੜੇ ਫ਼ੈਸਲੇ ਲਏ ਸਨ ਜਿਸ ਵਿੱਚ ਸਿੰਧ ਜਲ ਸਮਝੌਤਾ 1960 ਮੁੱਖ ਸੀ ਇਸੇ ਤਰ੍ਹਾਂ ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਵਿਰੁੱਧ ਪੰਜ ਬੜੇ ਫ਼ੈਸਲੇ ਲਏ ਸਨ ਜਿਸ ਵਿੱਚ ਸ਼ਿਮਲ ਸਮਝੌਤਾ ਮੁੱਖ ਸੀ ਜਿਸ ਸਮਝੌਤੇ ਨੂੰ ਪਾਕਿਸਤਾਨ ਸਰਕਾਰ ਨੇ ਰੱਦ ਕਰ ਦਿੱਤਾ ਸੀ।