ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਅਪਣੇ ਦੇਸ਼ ਪਰਤਣ ਲਈ ਰਾਜ਼ੀ ਪ੍ਰਵਾਸੀਆਂ ਨੂੰ 1,000 ਡਾਲਰ ਦਾ ਭੁਗਤਾਨ ਕਰੇਗਾ। ਗ੍ਰਹਿ ਸੁਰੱਖਿਆ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਉਹ ਯਾਤਰਾ ਸਹਾਇਤਾ ਲਈ ਵੀ ਭੁਗਤਾਨ ਕਰ ਰਿਹਾ ਹੈ।
ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਸਖ਼ਤ ਰੁੱਖ ਅਪਣਾਇਆ ਸੀ। ਟਰੰਪ ਦੇ ਜਿੱਤਣ ਤੋਂ ਬਾਅਦ ਟਰੰਪ ਨੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਲਗਾਤਾਰ ਜਹਾਜ਼ ਭਰ-ਭਰ ਕੇ ਭਾਰਤ ਤੇ ਹੋਰ ਵੱਖ-ਵੱਖ ਦੇਸ਼ਾਂ ਨੂੰ ਵਾਪਿਸ ਭੇਜ ਰਹੇ ਸਨ। ਟਰੰਪ ਨੇ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਖ਼ੁਦ ਵਾਪਸ ਜਾਣ ਲੀ 1000 ਡਾਲਰ ਸਹਾਇਤਾ ਦੇਣ ਲਈ ਕਿਹਾ ਹੈ।
ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਇੱਕ ਵਾਰ ਅਮਰੀਕਾ ਨੂੰ “ਮੈਕ ਅਮਰੀਕਾ ਗ੍ਰੈਟ ਅਗੈਨ” ਦੇ ਤਹਿਤ ਲੋਕਾਂ ਵਿੱਚ ਆਪਣਾ ਪ੍ਰਭਾਵ ਪਾਉਣ ਲਈ ਵੱਖ-ਵੱਖ ਦੇਸ਼ਾਂ ਉੱਤੇ ਟੈਰਿਫਾਂ ਦੇ ਝੜੀ ਲਗਾ ਦਿੱਤੀ ਸੀ ਜਿਸ ਨਾਲ ਪੂਰੀ ਦੁਨੀਆਂ ਵਿੱਚ ਹਲਚਲ ਮੱਚ ਗਈ ਸੀ। ਇਹਨਾਂ ਟੈਰਿਫਾਂ ਕਾਰਨ ਵੱਖ-ਵੱਖ ਦੇਸਾਂ ਦੀਆਂ ਸਟਾਕ ਐਕਸਚੈਂਜ ਥੱਲੇ ਡਿੱਗੀਆ ਸਨ।