ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਤਹਿਸੀਲਦਾਰਾਂ ਨੂੰ ਲੈ ਕਿ ਇੱਕ ਸਖ਼ਤ ਚੇਤਾਵਾਨੀ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕੰਮ ‘ਤੇ ਨਾ ਪਰਤਣ ਵਾਲੇ ਤਹਿਸੀਲਦਾਰਾਂ ਤੇ ਸਖ਼ਤ ਕਾਰਵਾਈ ਹੋਵੇਗੀ। ਪੰਜਾਬ ਸਰਕਾਰ ਨੇ ਤਹਿਸੀਲਾਂ ਵਿੱਚ ਹੁੰਦੀ ਭ੍ਰਿਸ਼ਟਾਚਾਰੀ ਤੇ ਨਾਂ ਹੁੰਦੇ ਲੋਕਾਂ ਦੇ ਕੰਮਾਂ ਨੂੰ ਲੈ ਕਿ ਸਰਕਾਰ ਸਖ਼ਤ ਕਾਰਵਾਈ ਕਰਦਿਆਂ ਕਈ ਤਹਿਸੀਲਦਾਰਾਂ ਨੂੰ ਮੁਅਤਲ ਕਰ ਦਿੱਤਾ ਸੀ ਤੇ ਕਈ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ।
ਉਸ ਤੋਂ ਬਾਅਦ ਸਰਕਾਰ ਨੇ ਤਹਿਸੀਲਦਾਰਾ ਦੀਆਂ ਕੰਮ ਕਰਨ ਦੀਆਂ ਸ਼ਕਤੀਆਂ ਛੋਟੇ ਅਧਿਕਾਰੀਆਂ ਨੂੰ ਦੇ ਦਿੱਤੀਆ ਸਨ ਤੇ ਬਾਅਦ ਵਿੱਚ ਫਿਰ ਤਹਿਸੀਲਦਾਰਾਂ ਨੂੰ ਸ਼ਕਤੀਆਂ ਸੌਪੀਆਂ ਗਈਆਂ ਸਨ ਪਰ ਹਾਲੇ ਵੀ ਬਹੁਤ ਸਾਰੇ ਤਹਿਸੀਲਦਾਰ ਕੰਮ ‘ਤੇ ਨਹੀਂ ਮੁੜੇ ਹਨ ਜਿਸ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਕਿ ਗ਼ੈਰ-ਹਾਜ਼ਰ ਤਹਿਸੀਲਦਾਰਾਂ ‘ਤੇ ਕਾਰਵਾਈ ਹੋਵੇਗੀ ਤੇ ਉਹ ਆਪ ਤਹਿਸੀਲਾਂ ਛਾਪੇਮਾਰੀ ਕਰਨਗੇ।