ਐਡੀਲੇਡ ਯੂਨੀਵਰਸਿਟੀ ਦੇ ਜਲਵਾਯੂ ਨੂੰ ਲੈ ਕਿ ਕੀਤੇ ਗਏ ਅਧਿਐਨ ਚੇਤੀਵਾਨੀ ਦਿੰਦੇ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ 2050 ਤੱਕ ਡਿਪਰੈਸ਼ਨ ਅਤੇ ਸ਼ਾਈਜ਼ੋਫਰੀਨੀਆ ਵਰਗੇ ਮਾਨਸਿਕ ਅਤੇ ਵਿਵਹਾਰ ਸੰਬੰਧੀ ਵਿਕਾਰਾਂ ਨੂੰ 50% ਵਧਾ ਸਕਦਾ ਹੈ। ਵਧਦਾ ਤਾਪਮਾਨ ਪਹਿਲਾਂ ਹੀ ਨੌਜਵਾਨ ਆਸਟ੍ਰੇਲੀਆਈ ਲੋਕਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਖੋਜ ਕਰਤਾਵਾਂ ਨੇ ਵਿਗੜਦੇ ਨਤੀਜਿਆਂ ਨੂੰ ਰੋਕਣ ਲਈ ਤੁਰੰਤ ਜਨਤਕ ਸਿਹਤ ਕਾਰਵਾਈ, ਭਾਈਚਾਰਕ ਸਹਾਇਤਾ ਅਤੇ ਜਲਵਾਯੂ-ਲਚਕੀਲਾ ਮਾਨਸਿਕ ਸਿਹਤ ਸੰਭਾਲ ਦੀ ਅਪੀਲ ਕੀਤੀ ਹੈ। ਗਲੋਬਲ ਵਾਰਮਿੰਗ ਲਗਾਤਾਰ ਵਧ ਰਹੀ ਹੈ। ਗਰਮੀ ਵਧਣ ਨਾਲ ਵੱਡੇ-ਵੱਡੇ ਗਲੇਸੀਅਰ ਪਿਂਘਲ ਰਹੇ ਹਨ ਜਿਸ ਨਾਲ ਹਰ ਸਾਲ ਨਦੀਆਂ ਨਾਲਿਆ ਵਿੱਚ ਹੜਾਂ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ ਤੇ ਧੂਨੀ ਪ੍ਰਦੂਸ਼ਣ ਵੀ ਇਨਸਾਨ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ।
ਜਲਵਾਯੂ ਪਰਿਵਰਤਨ ਕਰਕੇ ਮਾਨਸਿਕ ਬਿਮਾਰੀਆਂ ਦੇ ਵਿੱਚ ਹੋ ਸਕਦਾ 50 ਪ੍ਰਤੀਸ਼ਤ ਤੱਕ ਦਾ ਵਾਧਾ: ਅਧਿਐਨ
