ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਅੱਤਵਾਦੀਆਂ ਦੇ ਫਸੇ ਹੋਣ ਦਾ ਸ਼ੱਕ ਹੈ। ਕੇਲਰ ਦੇ ਜੰਗਲੀ ਖੇਤਰ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਕਥਿਤ ਤੌਰ ‘ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਚਾਰ ਅੱਤਵਾਦੀ ਸ਼ਾਮਲ ਸਨ ਅਤੇ ਉਹ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਹਨ।
ਪਹਿਲਗਾਮ ਉੱਤੇ ਹੋਏ ਹਮਲੇ ਤੋਂ ਬਾਅਦ ਪੂਰਾ ਦੇਸ਼ ਸਦਮੇ ’ਚ ਸੀ ਅਤੇ ਹਾਲੇ ਤੱਕ ਪਹਿਲਗਾਮ ਉੱਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਉੱਤੇ ਏਅਰ-ਸਟਰਾਈਕ ਕੀਤੀ ਸੀ ਜਿਸ ਵਿੱਚ ਪਾਕਿਸਤਾਨ ਅਧਾਰਿਤ ਅੱਤਵਾਦੀ ਗਰੁੱਪਾਂ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਸੀ।
ਭਾਰਤ ਨੇ ਕਾਰਵਾਈ ਕਰਦਿਆਂ 100 ਤੋਂ ਵੱਧ ਅੱਤਵਾਦੀ ਮਾਰ ਗਿਰਾਏ ਸਨ ਤੇ 35 ਤੋਂ 40 ਪਾਕਿਸਤਾਨ ਆਰਮੀ ਦੇ ਸੈਨਿਕ ਵੀ ਮਾਰ ਗਿਰਾਏ ਸਨ। ਭਾਰਤ ਨੇ ਪਾਕਿਸਤਾਨ ਖ਼ਿਲਾਫ ਪੰਜ ਬੜੇ ਫ਼ੈਸਲੇ ਲਏ ਸਨ ਜਿਸ ਵਿੱਚ ਸਿੰਧੂ ਨਦੀ ਜਲ ਸਮਝੌਤਾ ਮੁੱਖ ਸੀ।