ਦੇਸ਼ ਦੇ 700 ਤੋਂ ਵੱਧ ਕਾਰਕੁਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮਹਿਲਾ ਕਿਸਾਨ ਆਗੂਆਂ ‘ਤੇ ਤਸ਼ੱਦਦ ਲਈ ਪੁਲੀਸ ਵਿਰੁੱਧ ਕਾਰਵਾਈ ਦੀ ਮੰਗੀ ਕੀਤੀ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਚ ਪੈਦੇ ਚਾਉਕੇ ਵਿਖੇ ਸਕੂਲ ਅਧਿਆਪਕਾਂ ਦੀ ਹਮਾਇਤ ਵਿੱਚ ਪ੍ਰਦਰਸ਼ਨ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮਹਿਲਾ ਵਿੰਗ ਦੀ ਕਨਵੀਨਰ ਹਰਿੰਦਰ ਬਿੰਦੂ ਅਤੇ ਕਿਸਾਨ ਆਗੂ ਪਰਮਜੀਤ ਕੌਰ ‘ਤੇ ਪੁਲੀਸ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਤਸ਼ੱਦਦ ਵਿਰੁੱਧ ਦੇਸ਼ ਭਰ ਤੋਂ ਵੱਖ ਵੱਖ ਵਰਗਾਂ ਨਾਲ ਸਬੰਧਤ ਜਥੇਬੰਦੀਆਂ ਇੱਕਜੁਟ ਹੋ ਗਈਆਂ ਹਨ।
ਇਸ ਘਟਨਾ ਤੋਂ ਨਾਰਾਜ਼ ਦੇਸ਼ ਭਰ ਦੇ ਅਕਾਦਮਿਕ, ਕਲਾਕਾਰ, ਵਕੀਲ, ਲੇਖਕ, ਕਿਸਾਨ ਅਤੇ ਸਮਾਜਸੇਵੀ ਜਥੇਬੰਦੀਆਂ ਦੇ 700 ਤੋਂ ਵੱਧ ਕਾਰਕੁਨਾਂ ਨੇ ਸਾਂਝੇ ਤੌਰ ‘ਤੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਕਾਰਕੁਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਹਿਲਾ
ਕਿਸਾਨ ਆਗੂਆਂ ‘ਤੇ ਤਸ਼ੱਦਦ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।