ਦੋ ਵਾਰ ਓਲੰਪਿਕ ਤਗਮਾ ਜੇਤੂ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਨੀਰਜ ਚੋਪੜਾ ਕਲਾਸਿਕ 2025 ਲਈ ਮੌਜੂਦਾ ਓਲੰਪਿਕ ਸੋਨ ਤਗਮਾ ਜੇਤੂ ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਸੱਦਾ ਦਿੱਤਾ ਹੈ। ਇਹ ਟੂਰਨਾਮੈਂਟ ਬੰਗਲੁਰੂ ਵਿੱਚ ਹੋਣ ਵਾਲਾ ਹੈ।
ਨੀਰਜ ਚੋਪੜਾ ਨੇ ਕਿਹਾ ਕਿ “ਹੋਰ ਚੋਟੀ ਦੇ ਥ੍ਰੋਅਰਾਂ ਵਾਂਗ ਅਰਸ਼ਦ ਨਦੀਮ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਸਰਕਾਰੀ ਇਜਾਜ਼ਤ ਸ਼ਾਮਲ ਹੋਵੇਗੀ। ਇੱਕ ਵਾਰ ਸਭ ਕੁਝ ਪੁਸ਼ਟੀ ਹੋਣ ਤੋਂ ਬਾਅਦ, ਸਾਨੂੰ ਅੰਤਿਮ ਸੂਚੀ ਪਤਾ ਲੱਗ ਜਾਵੇਗੀ,”।