ਪੀਟੀਆਈ ਰਿਪੋਰਟ ਦੇ ਅਨੁਸਾਰ ਪਹਿਲਗਾਮ ਦੇ 22 ਅਪ੍ਰੈਲ ਦੇ ਅੱਤਵਾਦੀ ਹਮਲੇ ਤੋਂ ਕੁਝ ਦਿਨ ਪਹਿਲਾਂ, ਖੁਫੀਆ ਏਜੰਸੀਆਂ ਨੇ ਸ਼੍ਰੀਨਗਰ ਵਿੱਚ ਸੈਲਾਨੀਆਂ ‘ਤੇ ਸੰਭਾਵਿਤ ਹਮਲੇ ਹੋਣ ਦੀ ਸੂਚਨਾ ਦਿੱਤੀ ਸੀ, ਮੁੱਖ ਤੌਰ ‘ਤੇ ਜ਼ਬਰਵਾਨ ਰੇਂਜ ਦੇ ਨੇੜੇ ਹੋਟਲਾਂ ਵਿੱਚ ਠਹਿਰੇ ਲੋਕਾਂ ‘ਤੇ ਇਹ ਹਮਲਾ ਹੋਣ ਦੀ ਸੰਕਾ ਪ੍ਰਗਟ ਕੀਤੀ ਜਾ ਰਹੀ ਸੀ। ਇਨਪੁਟਸ ਦੇ ਆਧਾਰ ‘ਤੇ ਦਾਚੀਗਾਮ, ਨਿਸ਼ਾਤ ਅਤੇ ਹੋਰ ਖੇਤਰਾਂ ‘ਚ ਸੁਰੱਖਿਆ ਵਧਾ ਦਿੱਤੀ ਗਈ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋ ਹਫ਼ਤਿਆਂ ਦੇ ਤੇਜ਼ ਖੋਜ ਕਾਰਜਾਂ ਤੋਂ ਬਾਅਦ, ਕੋਈ ਸੁਰਾਗ ਨਹੀਂ ਮਿਲਿਆ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਅਤੇ ਕਈ ਵਿਅਕਤੀ ਜਖ਼ਮੀ ਹੋਏ ਸਨ। ਇਸ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਆਪਸੀ ਸਬੰਧ ਵਿਗੜ ਗਏ ਹਨ ਤੇ ਜੰਗ ਲਗਣ ਦੇ ਖਦਸੇ ਪ੍ਰਗਟਾਏ ਜਾ ਰਹੇ ਹਨ।
ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ ਇਸ ਹਮਲੇ ਨੂੰ ਲੈ ਕਿ ਪੰਜ ਬੜੇ ਫੈਸਲੇ ਸੁਣਾਏ ਸਨ ਤੇ ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਭਾਰਤ ਖਿਲਾਫ਼ ਪੰਜ ਬੜੇ ਫੈਸਲੇ ਸੁਣਾਏ ਸਨ। ਭਾਰਤ ਵੱਲੋਂ ਸਿੰਧੂ ਨਦੀ ਜਲ ਸਮਝੌਤਾ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਨੇ ਪੰਜ ਸਮਝੌਤਿਆਂ ਵਿੱਚੋਂ ਸ਼ਿਮਲਾ ਐਕਟ ਮੁੱਖ ਨੂੰ ਰੱਦ ਕਰ ਦਿੱਤਾ ਸੀ।