ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਪਹਿਲਗਾਮ ਅੱਤਵਾਦੀ ਹਮਲੇ ਦੀ ਕਿਸੇ ਵੀ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਮੰਦ ਜਾਂਚ ਵਿਚ ਹਿੱਸਾ ਲੈਣ ਲਈ ਤਿਆਰ ਹੈ। ਇਸ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ, ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨੀ ਫੌਜ ਨੇ ਲਗਾਤਾਰ ਦੋ ਦਿਨਾਂ ਤੱਕ ਕੰਟਰੋਲ ਰੇਖਾ ‘ਤੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਅਤੇ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ।
ਭਾਰਤ ਨੇ ਪਾਕਿਸਤਾਨ ਖ਼ਿਲਾਫ ਕਾਰਵਾਈ ਕਰਦਿਆਂ ਪਾਕਿਸਤਾਨ ਵਿਰੁੱਧ ਪੰਜ ਬੜੇ ਫੈਸਲੇਂ ਸੁਣਾਏ ਸਨ ਜਿਸ ਵਿੱਚ ਸਿੰਧੂ ਜਲ ਸਮਝੌਤਾ ਸੀ। ਇਸ ਸਮਝੌਤੇ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ ਜਿਸ ਨਾਲ ਪਾਕਿਸਤਾਨ ਨੂੰ ਪਾਣੀ ਮਿਲਣਾ ਬੰਦ ਹੋ ਜਾਵੇਗਾ ਤੇ ਪਾਕਿਸਤਾਨ ਵਿੱਚ ਹਾਹਾਕਾਰ ਮੱਚ ਜਾਵੇਗੀ। ਕਿਉਂਕਿ ਕਿ ਪਾਕਿਸਤਾਨ ਦਾ 90 ਪ੍ਰਤੀਸ਼ਤ ਖੇਤਰਫਲ ਇਹਨਾਂ ਤਿੰਨ ਦਰਿਆਵਾਂ ਦੇ ਪਾਣੀਆਂ ਤੇ ਨਿਰਭਰ ਕਰਦਾ ਹੈ।
ਉੱਧਰ ਦੂਜੇ ਪਾਸੇ ਵੀ ਪਾਕਿਸਤਾਨ ਨੇ ਭਾਰਤ ਖਿਲਾਫ ਪੰਜ ਬੜੇ ਫੈਸਲੇਂ ਸੁਣਾਏ ਹਨ ਜਿਸ ਵਿੱਚ ਸ਼ਿਮਲਾ ਸਮਝੌਤਾ ਨੂੰ ਮੁੱਖ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਨੇ ਸ਼ਿਮਲਾ ਸਮਝੌਤਾ ਰੱਦ ਕਰ ਦਿੱਤਾ ਹੈ ਜੋ 1972 ਵਿੱਚ ਪ੍ਰਧਾਨ ਮੰਤਰੀ ਇਦਰਾਂ ਗਾਧੀਂ ਤੇ ਉਸ ਵੇਲੇ ਦੇ ਪਾਕਿਸਤਾਨ ਦੇ ਲੀਡਰ ਜੁਲਫਿਕਾਰ-ਅਲੀ-ਭੂਟੋ ਵਿਚਕਾਰ ਹੋਇਆ ਸੀ ਇਸ ਸਮਝੌਤੇ ਤਹਿਤ ਪਾਕਿਸਤਾਨ ਤੇ ਭਾਰਤ ਆਪਸ ਵਿੱਚ ਸਬੰਧ ਮਜਬੂਤ ਕਰਨ ਲਈ ਕੰਮ ਕਰਨ ਨੂੰ ਲੈ ਕਿ ਸੀ ਅਤੇ ਸਾਂਤੀ ਸਥਾਪਤ ਕਰਨਾ ਮੁੱਖ ਉਦੇਸ਼ ਸੀ।