ਸਰਕਾਰ ਨੇ ਕਿਹਾ ਕਿ 7-8 ਮਈ ਦੀ ਦਰਮਿਆਨੀ ਰਾਤ ਨੂੰ, ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਲਗਭਗ 15 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਟੀਚਿਆਂ ਵਿੱਚ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਅਤੇ ਭੁਜ ਸ਼ਾਮਲ ਸਨ। ਸਰਕਾਰ ਨੇ ਕਿਹਾ ਕਿ ਏਕੀਕ੍ਰਿਤ ਕਾਊਂਟਰ ਯੂਏਐਸ ਗਰਿੱਡ ਅਤੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਬੇਅਸਰ ਕਰ ਦਿੱਤਾ।
ਭਾਰਤ ਨੇ ਅੱਜ ਸਵੇਰੇ ਲਾਹੌਰ ਵਿੱਚ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਨੂੰ ਖ਼ਤਮ ਕਰ ਦਿੱਤਾ ਹੈ। ਪਾਕਿਸਤਾਨ ਨੇ ਰਾਤ ਭਾਰਤ ਦੇ ਕਈ ਟਿਕਾਣਿਆਂ ਤੇ ਰਾਕੇਟ ਤੇ ਮਿਸਾਈਲਾਂ ਦਾਗੀਆਂ ਸਨ ਪਰ ਭਾਰਤ ਦੇ ਏਅਰ ਡਿਫੈਂਸ ਸਿਸਟਮ ਐਸ-400 ਨੇ ਇਸ ਪਾਕਿਸਤਾਨ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਤੇ ਮਿਸਾਈਲਾਂ ਨੂੰ ਹਵਾ ਵਿੱਚ ਹੀ ਮਾਰ ਗਿਰਾਇਆ।