ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਨੂੰ ਨਿਸ਼ਾਨਾ ਬਣਾਉਣ ਵਾਲੀ ਪਾਕਿਸਤਾਨ ਦੀ ਫਤਿਹ-II ਮਿਜ਼ਾਈਲ ਨੂੰ ਭਾਰਤ ਨੇ ਹਰਿਆਣਾ ਦੇ ਸਿਰਸਾ ਵਿੱਚ ਰੋਕਿਆ ਅਤੇ ਨਸ਼ਟ ਕਰ ਦਿੱਤਾ। ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਵਿੱਚ 400 ਕਿਲੋਮੀਟਰ ਤੱਕ ਦੀ ਰੇਂਜ, ਇੱਕ ਉੱਨਤ ਮਾਰਗਦਰਸ਼ਨ ਪ੍ਰਣਾਲੀ ਅਤੇ ਇੱਕ ਫਲੈਟ ਬੈਲਿਸਟਿਕ ਟ੍ਰੈਜੈਕਟਰੀ ਹੈ, ਜੋ ਕਿ ਰਾਡਾਰ ਖੋਜ ਅਤੇ ਰੁਕਾਵਟ ਤੋਂ ਬਚਣ ਲਈ ਤਿਆਰ ਕੀਤੀ ਗਈ ਹੈ। ਇਹ ਰਵਾਇਤੀ ਹਥਿਆਰ ਲੈ ਕੇ ਜਾ ਸਕਦਾ ਹੈ ਅਤੇ ਰਾਡਾਰ ਸਥਾਪਨਾਵਾਂ ਅਤੇ ਲੌਜਿਸਟਿਕਸ ਸਹੂਲਤਾਂ ਨੂੰ ਮਾਰ ਸਕਦਾ ਹੈ।
ਅੱਜ ਰਾਤ 10 ਮਈ ਨੂੰ ਪਾਕਿਸਤਾਨ ਨੇ ਭਾਰਤ ਦੇ ਕਈ ਟਿਕਾਣਿਆਂ ਤੇ ਬੈਲਿਸਟਿਕ ਮਿਸਾਈਲਾਂ ਨਾਲ ਹਮਲਾ ਕੀਤਾ ਪਰ ਭਾਰਤ ਨੇ ਇਸ ਹਮਲੇ ਨੂੰ ਨਕਾਮ ਕਰ ਦਿੱਤਾ। ਪਾਕਿਸਤਾਨ ਨੇ ਭਾਰਤ ਦੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਬਠਿੰਡਾ ਤੇ ਜਲੰਧਰ ਤੇ ਡ੍ਰੋਨ ਤੇ ਮਿਸਾਈਲਾਂ ਨਾਲ ਹਮਲਾ ਕੀਤਾ ਪਰ ਭਾਰਤ ਦੇ ਏਅਰ ਡਿਫੈਂਸ ਸਿਸਟਮ ਐਸ-400 ਨੇ ਇਸ ਹਮਲੇ ਨੂੰ ਨਕਾਮ ਕਰ ਦਿੱਤਾ।
ਪਾਕਿਸਤਾਨ ਨੇ ਭਾਰਤ ਉੱਤੇ ਕੀਤੇ ਗਏ ਇਸ ਹਮਲੇ ਵਿੱਚ ਫਤਿਹ ਨਾਂ ਦੀ ਬੈਲਿਸਟਿਕ ਮਿਸਾਈਲ ਦੀ ਵਰਤੋਂ ਕੀਤੀ ਜਿਸ ਨੂੰ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਇੰਟਰਸੈਪਟ ਕਰਕੇ ਹਵਾ ਵਿੱਚ ਹੀ ਮਾਰ ਗਿਰਾਇਆ। ਪਰ ਪੰਜਾਬ ਦੇ ਤੇ ਜੈਸਲਮੈਰ ਵਿੱਚ ਇੱਕ ਦੋ ਥਾਂ ਤੇ ਡਰੋਨ ਡਿੱਗਿਆ ਹੈ ਜਿਸ ਨਾਲ ਮਾਲੀ ਨੁਕਸਾਨ ਹੋਇਆ ਹੈ ਤੇ ਤਿੰਨ ਵਿਅਕਤੀ ਜਖ਼ਮੀ ਹੋਏ ਹਨ।
ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਵੀ ਪਾਕਿਸਤਾਨ ਲਗਾਤਾਰ ਭਾਰੀ ਗੋਲਾਬਾਰੀ ਕਰ ਰਿਹਾ ਹੈ। ਕਸ਼ਮੀਰ ਦੇ ਵਿੱਚ ਘਰਾਂ ਨੂੰ ਨੁਕਸਾਨ ਪੁਹੰਚਿਆ ਹੈ ਤੇ ਇੱਕ ਵਿਅਕਤੀ ਦੀ ਮੌਤੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਹਮਲੇ ਵਿੱਚ ਫੌਜ਼ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ।
ਭਾਰਤ ਨੇ ਪਾਕਿਸਤਾਨ ਦੇ ਖਿਲਾਫ਼ ਜਵਾਬੀ ਕਾਰਵਾਈ ਕਰਦਿਆਂ ਉਸਦੇ ਤਿੰਨ ਏਅਰਬੇਸ ਨੂੰ ਉਡਾ ਦਿੱਤਾ ਹੈ ਇਹ ਏਅਰਬੇਸ ਰਾਵਲਪਿੰਡੀ, ਇਸਲਾਮਾਬਾਦ ਤੇ ਲਾਹੌਰ ਵਿੱਚ ਦੱਸੇ ਜਾ ਰਹੇ ਹਨ। ਇਸ ਦੀ ਪੁਸ਼ਟੀ ਪਾਕਿਸਤਾਨ ਦੇ ਫੌਜ ਦੇ ਬੁਲਾਰੇ ਨੇ ਕੀਤੀ। ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਨੂੰ ਬਹੁਤ ਜਿਆਦਾ ਨੁਕਸਾਨ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਅੰਤਰਾਸ਼ਟਰੀ ਪੱਧਰ ਤੇ ਇੱਕਲਾਪਨ ਮਹਿਸੂਸ ਕਰ ਰਿਹਾ ਹੈ ਕਿਉਂਕਿ ਮੁਸਲਿਮ ਦੇਸ਼ਾਂ ਦੀ ਮਦਦ ਪਾਕਿਸਤਾਨ ਨੂੰ ਕੋਈ ਜ਼ਿਆਦਾ ਨਹੀਂ ਹੈ। ਤੁਰਕੀ ਤੇ ਚੀਨ ਪਾਕਿਸਤਾਨ ਦੀ ਮਦਦ ਕਰ ਰਹੇ ਹਨ ਪਰ ਮੁਸਲਿਮ ਦੇਸ਼ ਗਰੁੱਪ ਇਸ ਮਸਲੇ ਨੂੰ ਲੈ ਕਿ ਚੁੱਪ ਹਨ। ਇਰਾਨ ਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਭਾਰਤ ਦੇ ਵਿਦੇਸ਼ ਮੰਤਰੀ ਐਸ.ਜੇ ਸੰਕਰ ਨੂੰ ਪਿਛਲੇ ਦਿਨੀਂ ਮਿਲੇ ਸਨ ਤੇ ਉਹਨਾਂ ਨੇ ਤਣਾਅ ਨੂੰ ਘੱਟ ਕਰਨ ਦੀ ਅਪੀਲ ਕੀਤੀ ਸੀ ਪਰ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਸਪੱਸ਼ਟ ਰੂਪ ਵਿੱਚ ਕਹਿ ਦਿੱਤਾ ਸੀ ਕਿ ਭਾਰਤ ਹੁਣ ਡਿਪਲੋਮੈਸੀ ਤਹਿਤ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਕਰੇਗਾ।