ਪਾਕਿਸਤਾਨ ਸਰਕਾਰ ਦਾ X (ਪਹਿਲਾਂ ਟਵਿੱਟਰ) ‘ਤੇ ਅਧਿਕਾਰਤ ਖਾਤਾ ਭਾਰਤ ਵਿੱਚ ਰੋਕ ਦਿੱਤਾ ਗਿਆ ਹੈ। “@GovtofPakistan ਨੂੰ ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ (ਭਾਰਤ) ਵਿੱਚ ਰੋਕ ਦਿੱਤਾ ਗਿਆ ਹੈ,” ਪਾਕਿਸਤਾਨ ਸਰਕਾਰ ਦੇ X ਪ੍ਰੋਫਾਈਲ ‘ਤੇ ਇੱਕ ਸੰਦੇਸ਼ ਲਿਖਿਆ ਗਿਆ ਹੈ। ਇਹ ਕਦਮ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਘੱਟੋ-ਘੱਟ 26 ਸੈਲਾਨੀਆਂ ਦੇ ਮਾਰੇ ਜਾਣ ਤੋਂ ਬਾਅਦ ਆਇਆ ਹੈ।
ਭਾਰਤ ਨੇ ਪਾਕਿਸਤਾਨ ਨਾਲ ਆਪਣੇ ਸਬੰਧਾਂ ਵਿੱਚ ਕਟੌਤੀ ਕੀਤੀ ਹੈ। ਸਿੰਧੂ ਨਦੀ ਜਲ ਸਮਝੌਤਾ ਵੀ ਭਾਰਤ ਵੱਲੋਂ ਪਾਕਿਸਤਾਨ ਨਾਲ ਰੱਦ ਕਰ ਦਿੱਤਾ ਗਿਆ ਹੈ ਜਿਸ ਨਾਲ ਪਾਕਿਸਤਾਨ ਵਿੱਚ ਜਾਣ ਵਾਲੇ ਪਾਣੀ ਵਿੱਚ ਭਾਰੀ ਕਟੌਤੀ ਕੀਤੀ ਜਾਵੇਗੀ। ਇਸ ਨਾਲ ਪਾਕਿਸਤਾਨ ਦੇ ਸਿੰਧ ਤੇ ਪੰਜਾਬ ਸੂਬੇ ਵਿੱਚ ਸੌਕੇ ਤੇ ਭੁੱਕ-ਮਰੀ ਦੇ ਹਲਾਤ ਪੈਦਾ ਹੋਣਗੇ ਤੇ ਲੋਕਾਂ ਵਿੱਚ ਵਿਦਰੋਹ ਹੋਵੇਗਾ। ਜਿਸ ਨਾਲ ਪਾਕਿਸਤਾਨ ਦੀ ਸਰਕਾਰ ਗੋਢਿਆ ਭਾਰ ਆ ਸਕਦੀ ਹੈ।
ਉੱਧਰ-ਦੂਜੇ ਪਾਸੇ ਪਾਕਿਸਤਾਨ ਨੂੰ ਭਾਰਤ ਵੱਲੋਂ ਹਮਲੇ ਦਾ ਡਰ ਸਤਾ ਰਿਹਾ ਹੈ ਜਿਸ ਨਾਲ ਉਸ ਨੇ ਭਾਰਤ ਨਾਲ ਲਗਦੀ ਹੱਦ ਨਾਲ ਆਪਣੀ ਫੌਜੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਵਿੱਚ ਪਾਕਿਸਤਾਨ ਦੀ ਆਰਮੀ ਤੇ ਹਵਾਈ ਸੈਨਾਂ ਨੂੰ ਤਿਆਰ-ਬਰ ਤਿਆਰ ਰੱਖਿਆ ਗਿਆ ਹੈ। ਇਸ ਹਮਲੇ ਦੀ ਜਿੰਮੇਵਾਰ ਪਾਕਿਸਤਾਨ ਦੇ ਅਤਿਵਾਦੀ ਗਰੁੱਪ ਲਸ਼ਕਰ-ਏ-ਤੋਇਬਾ ਨੇ ਲਈ ਹੈ ਤੇ ਇਸ ਦਾ ਮਾਸਟਰ ਮਾਈੰਡ ਸੈਫੁੱਲਾ ਖਾਲਿਦ ਦੱਸਿਆ ਜਾ ਰਿਹਾ ਹੈ ਜੋ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੰਦਾ ਹੈ।