ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ, ਦ ਆਰਡਰ ਆਫ ਸੇਂਟ ਐਂਡਰਿਊ ਦ ਅਪੋਸਟਲ ਨਾਲ ਸਨਮਾਨਿਤ ਕੀਤਾ। ਲਾਵਰੋਵ ਨੂੰ ਪੁਰਸਕਾਰ ਦੇਣ ਤੋਂ ਪਹਿਲਾਂ ਪੁਤਿਨ ਨੇ ਕਿਹਾ, “ਸਾਡੇ ਮੁੱਖ ਕੂਟਨੀਤਕ ਸਰਗੇਈ ਲਾਵਰੋਵ ਦੀ ਪ੍ਰਤਿਭਾ ਨੂੰ ਰੂਸ ਅਤੇ ਵਿਦੇਸ਼ਾਂ ਵਿੱਚ, ਸਾਡੇ ਦੋਸਤਾਂ ਅਤੇ ਸਾਡੇ ਭੂ-ਰਾਜਨੀਤਿਕ ਵਿਰੋਧੀਆਂ ਦੁਆਰਾ ਮਾਨਤਾ ਦਿੱਤੀ ਗਈ ਹੈ।”
ਅਸਲ ਵਿੱਚ ਸਰਗੇਈ ਲਾਵਰੋਵ ਦੀ ਮੁੱਖ ਭੂਮਿਕਾ ਯੂਕਰੇਨ ਤੇ ਰਸੀਆ ਦੇ ਵਿਚਕਾਰ ਚੱਲ ਰਹੇ ਲੰਮੇ ਸਮੇਂ ਤੋਂ ਯੁੱਧ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਜੰਗ ਦੌਰਾਨ ਸਰਗੇਈ ਲਾਵਰੋਵ ਨੇ ਅਮਰੀਕਾ ਸਮੇਤ ਯੂਰਪ ਦੇ ਵਿਰੋਧ ਦਾ ਡੱਟ ਕੇ ਸਹਾਮਣਾ ਕੀਤਾ। ਜੰਗ ਦੌਰਾਨ ਲਾਵਰੋਵ ਨੇ ਪੁਤਿਨ ਦੀ ਹਾਂ ਵਿੱਚ ਹਾਂ ਮਿਲਾ ਕਿ ਕੰਮ ਕੀਤਾ।