ਪੋਪ ਫਰਾਂਸਿਸ ਦਾ ਦਿਹਾਂਤ ਹੋ ਗਿਆ ਹੈ। 88 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਖ਼ਰੀ ਸਾਹ ਲਏ ਹਨ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਵੈਟੀਕਨ ਨਿਊਜ਼ ਦੀ ਇੱਕ ਪੋਸਟ ਦੇ ਅਨੁਸਾਰ, ਪੋਪ ਫਰਾਂਸਿਸ ਦਾ ਈਸਟਰ ਸੋਮਵਾਰ, 21 ਅਪ੍ਰੈਲ ਨੂੰ 88 ਸਾਲ ਦੀ ਉਮਰ ਵਿੱਚ ਵੈਟੀਕਨ ਦੇ ਕਾਸਾ ਸਾਂਤਾ ਮਾਰਟਾ ਸਥਿਤ ਆਪਣੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ।
ਉਨ੍ਹਾਂ ਦੀ ਮੌਤ ਨਮੂਨੀਆ ਤੋਂ ਹਾਲ ਹੀ ਵਿੱਚ ਠੀਕ ਹੋਣ ਤੋਂ ਬਾਅਦ ਹੋਈ। ਪੋਪ ਫਰਾਂਸਿਸ ਸਾਹ ਦੀ ਨਾਲੀ ਦੇ ਇੱਕ ਪੌਲੀਮਾਈਕ੍ਰੋਬਾਇਲ ਇਨਫੈਕਸ਼ਨ ਨਾਲ ਜੂਝ ਰਹੇ ਸਨ, ਜਿਸਨੂੰ ਡਾਕਟਰਾਂ ਨੇ “ਗੁੰਝਲਦਾਰ” ਸਾਹ ਦੀ ਲਾਗ ਦੱਸਿਆ ਹੈ।