ਰੋਮਨ ਕੈਥੋਲਿਕ ਚਰਚ ਦੇ 266ਵੇਂ ਪੋਪ, ਪੋਪ ਫ਼ਰਾਂਸਿਸ, ਦਾ 21 ਅਪ੍ਰੈਲ 2025 ਨੂੰ 88 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਦਾ ਦੇਹਾਂਤ ਵੈਟੀਕਨ ਸਿਟੀ ਵਿੱਚ ਕਾਸਾ ਸਾਂਤਾ ਮਾਰਤਾ ਵਿੱਚ ਹੋਇਆ, ਜਿੱਥੇ ਉਹ ਆਪਣੇ ਆਖ਼ਰੀ ਸਮੇਂ ਤੱਕ ਰਹੇ।
ਪੋਪ ਨੂੰ ਦੋਨੋਂ ਫੇਫੜਿਆਂ ਵਿੱਚ ਨਿਮੋਨੀਆ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਵਿਗੜਦੀ ਗਈ। ਪੋਪ ਫ਼ਰਾਂਸਿਸ ਦਾ ਅਕਾਲ ਚਲਾਣਾ ਦੁਨੀਆ ਭਰ ਦੇ ਕੈਥੋਲਿਕ ਭਾਈਚਾਰੇ ਲਈ ਇੱਕ ਵੱਡਾ ਝਟਕਾ ਹੈ।