ਐੱਸਆਈਟੀ ਨੇ 6 ਘੰਟੇ 45 ਮਿੰਟ ਤੱਕ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿੱਛ ਕੀਤੀ ਹੈ। ਪੰਜਾਬ ‘ਚ 50 ਹੈਡ ਗ੍ਰਨੇਡਾਂ ਨੂੰ ਲੈ ਕੇ ਵਿਵਾਦਤ ਬਿਆਨ ਦੇਣ ਕਾਰਨ ਅਪਰਾਧਕ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਅਧਿਕਾਰੀਆਂ ਨੇ ਪੁੱਛਿਆ, ਬਾਜਵਾ ਜੀ, 50 ਹੈਂਡ ਗ੍ਰਨੇਡ ਦਾ ਸੋਰਸ ਦੱਸੋ, ਵਿਰੋਧੀ ਧਿਰ ਦੇ ਆਗੂ ਨੇ ਨਹੀਂ ਦਿੱਤਾ ਕੋਈ ਸਪੱਸ਼ਟ ਜਵਾਬ।
ਪ੍ਰਤਾਪ ਸਿੰਘ ਬਾਜਵਾ ਨੇ ਕੁਝ ਦਿਨ ਪਹਿਲਾਂ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ 50 ਦੇ ਕਰੀਬ ਬੰਬ ਪਾਕਿਸਤਾਨ ਤੋਂ ਆਏ ਹੋਏ ਹਨ ਜਿਸ ਵਿੱਚ 18 ਦੇ ਕਰੀਬ ਚੱਲ ਗਏ ਹਨ ਤੇ 38 ਬੰਬ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਪਏ ਹਨ। ਬਾਅਦ ਵਿੱਚ ਭਗਵੰਤ ਤੇ ਉਕਤ ਸਰਕਾਰ ਨੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਦੀ ਨਿੰਦਾ ਕੀਤੀ ਸੀ ਤੇ ਭਗਵੰਤ ਮਾਨ ਨੇ ਇਸ ਬਿਆਨ ਤੇ ਬਾਜਵਾ ਖ਼ਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਬੰਬਾਂ ਵਾਲੇ ਮਸਲੇ ਤੇ ਐਸਆਈਟੀ ਦੂਜੀ ਵਾਰ ਬਾਜਵਾ ਕੋਲੋਂ ਪੁੱਛਗਿੱਛ ਕਰ ਰਹੀ ਹੈ ਪਹਿਲਾਂ ਵੀ ਐਸਆਈਟੀ ਪੰਜ ਘੰਟੇ ਤੋਂ ਵੱਧ ਸਮਾਂ ਲਗਾ ਕਿ ਬਾਜਵਾ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ ਜਿਸ ਤੇ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਸੀ ਫਿਲਹਾਲ ਅੱਗੇ ਦੇਖਣਾ ਹੋਵੇਗਾ ਕਿ ਅੱਗੇ ਕਿ ਇਸ ਮਸਲੇ ਸਬੰਧਤ ਕੀ ਨਿਕਲ ਕੇ ਆਉਂਦਾ ਹੈ।