ਭਾਰਤੀ ਮਾਪਿਆਂ ਦੀ ਵੱਧਦੀ ਗਿਣਤੀ, ਮੁੱਖ ਤੌਰ ‘ਤੇ ਗੁਜਰਾਤ ਤੋਂ, ਕਾਨੂੰਨੀ ਨਿਵਾਸ ਸੁਰੱਖਿਅਤ ਕਰਨ ਲਈ ਆਪਣੇ ਬੱਚਿਆਂ ਨੂੰ ਅਮਰੀਕੀ ਸਰਹੱਦਾਂ ‘ਤੇ ਛੱਡ ਰਹੇ ਹਨ। ਬੱਚੇ, ਕਈ ਵਾਰੀ ਚਾਰ ਸਾਲ ਦੀ ਉਮਰ ਦੇ, ਮਾਪਿਆਂ ਦੇ ਸੰਪਰਕ ਵੇਰਵਿਆਂ ਵਾਲੇ ਨੋਟਾਂ ਦੇ ਨਾਲ ਰਹਿ ਜਾਂਦੇ ਹਨ, ਉਹ ਇਹ ਇਸ ਉਮੀਦ ਵਿੱਚ ਕਰਦੇ ਹਨ ਕਿ ਅਮਰੀਕੀ ਅਧਿਕਾਰੀ ਉਨ੍ਹਾਂ ਨੂੰ ਸ਼ਰਣ ਦੇਣਗੇ।
2022 ਤੋਂ ਲੈ ਕੇ ਹੁਣ ਤੱਕ 1,600 ਤੋਂ ਵੱਧ ਭਾਰਤੀ ਨਾਬਾਲਗ ਅਮਰੀਕਾ ਦੀਆਂ ਸਰਹੱਦਾਂ ‘ਤੇ ਪਾਏ ਗਏ ਹਨ, ਜੋ ਵਧ ਰਹੇ ਮਨੁੱਖੀ ਸੰਕਟ ਨੂੰ ਉਜਾਗਰ ਕਰਦੇ ਹਨ। ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕਿ ਸਖ਼ਤ ਕਾਨੂੰਨ ਬਣਾਏ ਸਨ ਜਿਸ ਤਹਿਤ ਉਸ ਨੇ ਕਈ ਜਹਾਜ਼ ਭਰ ਕੇ ਵੱਖ-ਵੱਖ ਦੇਸ਼ਾਂ ਨੂੰ ਵੀ ਭੇਜੇ ਸਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵੀ ਸਾਮਲ ਸਨ।
ਭਾਰਤੀ ਲੋਕ ਖਾਸ ਤੌਰ ਤੇ ਗੁਜਰਾਤ ਤੇ ਪੰਜਾਬ ਤੋਂ ਲੋਕ ਵੱਡੀ ਗਿਣਤੀ ਵਿੱਚ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਹਨ ਪਰ ਕਈ ਵਾਰ ਅਮਰੀਕਾ ਦੇ ਸਰਹੱਦੀ ਪੁਲਿਸ ਦੇ ਡਰ ਤੋਂ ਉਹ ਆਪਣੇ ਬੱਚੇ ਸਰਹੱਦ ਉੱਤੇ ਹੀ ਛੱਡ ਜਾਂਦੇ ਹਨ ਤਾਂ ਜੋ ਅਮਰੀਕਾ ਦੀ ਸਰਕਾਰ ਉਹਨਾਂ ਦੇ ਤਰਸ ਦੇ ਆਧਾਰ ਤੇ ਦੇਸ਼ ਵਿੱਚ ਸ਼ਰਨ ਦੇ ਸਕੇ।
ਗੈਰ-ਕਾਨੂੰਨੀ ਪਰਵਾਸੀਆਂ ਨੂੰ ਲੈ ਕਿ ਟਰੰਪ ਪ੍ਰਸ਼ਾਸਨ ਹੁਣ ਪੂਰੀ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਉਹ ਅਮਰੀਕਾ ਨਾਲ ਲਗਦੀ ਮੈਕਸਿਕੋ ਦੀ ਸਰਹੱਦੀ ਦੇ ਲੋਹੇ ਦੀਆਂ ਵੱਡੀਆਂ ਵੱਡੀਆਂ ਦੀਵਾਰਾਂ ਨੂੰ ਖੜ੍ਹਾ ਕਰ ਰਿਹਾ ਹੈ। ਟਰੰਪ ਆਪਣੇ ਪਿਛਲੇ ਕਾਰਜਕਾਲ ਵਿੱਚ ਵੀ ਮੈਕਸਿਕੋ ਨਾਲ ਲਗਦੀ ਸਰਹੱਦ ਤੇ ਲੋਹੇ ਦੀਆਂ ਵੱਡੀਆਂ ਵੱਡੀਆਂ ਦੀਵਾਰਾਂ ਨੂੰ ਖੜ੍ਹਾ ਕਰ ਚੁੱਕੇ ਹਨ ਤੇ ਬਾਕੀ ਜਿਹੜੀ ਬਚਦੀ ਦੀਵਾਰ ਸੀ ਉਸਦਾ ਕੰਮ ਚੱਲ ਰਿਹਾ ਹੈ।
ਮੌਜੂਦਾ ਸਮੇਂ ਵਿੱਚ ਅਮਰੀਕਾ ਵਿੱਚ ਦਖਲ ਹੋਣਾ ਔਖਾ ਹੋ ਗਿਆ ਹੈ ਟਰੰਪ ਨੇ ਸਰਹੱਦ ਨਾਲ ਅਮਰੀਕਾ ਦੀ ਫੌਜ ਨੂੰ ਲਗਾਇਆ ਹੋਇਆ ਹੈ। ਕਈ ਦੇਸ਼ਾਂ ਵਿਚ ਟਰੰਪ ਨੇ ਸਰਨਾਰਥੀ ਕੈਂਪ ਲਗਾਏ ਹੋਏ ਹਨ। ਜਿਸ ਨਾਲ ਹੁਣ ਗੈਰ-ਕਾਨੂੰਨੀ ਨਾਗਰਿਕਾਂ ਨੂੰ ਕੈਪਾਂ ਵਿੱਚ ਹੀ ਰੱਖਿਆ ਜਾ ਰਿਹਾ ਹੈ ਤੇ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ।
