ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਉਨ੍ਹਾਂ ਦੇ ਦੇਸ਼ ਨੂੰ ਇੱਕ ਸੌਦੇ ਦੀ ਪੇਸ਼ਕਸ਼ ਕੀਤੀ ਹੈ ਜਿੱਥੇ “ਉਹ ਸ਼ਾਬਦਿਕ ਤੌਰ ‘ਤੇ ਸਾਡੇ ਤੋਂ ਜ਼ੀਰੋ ਟੈਰਿਫ ਵਸੂਲਣ ਲਈ ਤਿਆਰ ਹਨ”। ਇਹ ਉਦੋਂ ਹੋਇਆ ਹੈ ਜਦੋਂ ਟਰੰਪ ਦੁਆਰਾ ਐਲਾਨੇ ਗਏ ਪਰਸਪਰ ਟੈਰਿਫ ‘ਤੇ 90 ਦਿਨਾਂ ਦੇ ਵਿਰਾਮ ਦੇ ਵਿਚਕਾਰ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਚੱਲ ਰਹੀ ਹੈ। ਟਰੰਪ ਨੇ ਕਿਹਾ, “ਭਾਰਤ ਵਿੱਚ ਸਮਾਨ ਵੇਚਣਾ ਬਹੁਤ ਮੁਸ਼ਕਲ ਹੈ।
ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਕਈ ਦੇਸ਼ਾਂ ਉੱਤੇ ਟੈਰਿਫ ਲਗਾਏ ਸਨ ਜਿਸ ਵਿੱਚ ਭਾਰਤ ਵੀ ਸ਼ਾਮਲ ਸੀ। ਟਰੰਪ ਨੇ ਪਹਿਲਾਂ ਭਾਰਤ ਉੱਤੇ 25 ਪ੍ਰਤੀਸ਼ਤ ਟੈਰਿਫ ਲਗਾਏ ਸਨ ਪਰ ਬਾਅਦ ਵਿੱਚ ਟਰੰਪ ਨੇ 90 ਦਿਨ ਲਈ ਭਾਰਤ ਨੂੰ ਛੋਟ ਦੇ ਦਿੱਤੀ ਸੀ ਤੇ ਟੈਰਿਫਾਂ ਤੇ ਸਟੇਅ ਲਗਾ ਦਿੱਤੀ ਸੀ।
ਚੀਨ ਅਤੇ ਅਮਰੀਕਾ ਵਿੱਚ ਵੀ ਟੈਰਿਫਾਂ ਨੂੰ ਲੈ ਕਿ ਇੱਕ ਦੂਜੇ ਨਾਲ ਸਹਿਮਤੀ ਦੇਖਣ ਨੂੰ ਮਿਲੀ ਹੈ ਤੇ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨੂੰ 115 ਪ੍ਰਤੀਸ਼ਤ ਟੈਰਿਫ ਤੇ ਛੋਟ ਦੇਣ ਦੀ ਗੱਲ ਕੀਤੀ ਹੈ। ਇਸ ਨਾਲ ਸਟਾਕ ਮਾਰਕਿਟ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਸੀ। ਟਰੰਪ ਦੇ ਕਈ ਦੇਸ਼ਾਂ ਉੱਤੇ ਟੈਰਿਫ ਲਗਾਉਣ ਤੋਂ ਬਾਅਦ ਕਈ ਦੇਸ਼ ਟਰੰਪ ਨਾਲ ਵਪਾਰ ਕਰਨ ਲਈ ਅੱਗੇ ਆਏ ਸਨ।