ਖੁਫੀਆ ਏਜੰਸੀਆਂ ਨੇ ਕਥਿਤ ਤੌਰ ‘ਤੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ (LeT) ਦੇ ਸੀਨੀਅਰ ਕਮਾਂਡਰ ਸੈਫ-ਉੱਲਾ ਖਾਲਿਦ, ਉਰਫ਼ ਸੈਫ ਉੱਲਾ ਕਸੂਰੀ ਦੀ ਪਛਾਣ ਪਹਿਲਗਾਮ ਹਮਲੇ ਦੇ ਮਾਸਟਰਮਾਈਂਡ ਵਜੋਂ ਕੀਤੀ ਹੈ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਕਬੂਜ਼ਾ ਕਸ਼ਮੀਰ ਸਥਿਤ ਦੋ ਲਸ਼ਕਰ ਕਮਾਂਡਰਾਂ, ਜਿਨ੍ਹਾਂ ਵਿੱਚੋਂ ਇੱਕ ਅਬੂ ਮੂਸਾ ਹੈ, ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੈਫ-ਉੱਲਾ ਲਸ਼ਕਰ ਦਾ ਡਿਪਟੀ ਚੀਫ਼ ਹੈ ਅਤੇ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਦ ਦਾ ਕਰੀਬੀ ਸਾਥੀ ਹੈ।
ਸਾਊਦੀ ਅਰਬ ਤੋਂ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਸਥਿਤੀ ‘ਤੇ ਚਰਚਾ ਕਰਨ ਲਈ ਹਵਾਈ ਅੱਡੇ ‘ਤੇ NSA, EAM ਅਤੇ FS ਨਾਲ ਕੀਤੀ ਬ੍ਰੀਫਿੰਗ ਮੀਟਿੰਗ ਕੀਤੀ ਹੈ। ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਤਕਰੀਬਨ 2 ਵਜ ਕੇ 45 ਮਿੰਟ ਦੁਪਿਹਰ ਨੂੰ ਇਹ ਹਮਲਾ ਹੋਇਆ ਸੀ। ਇਸ ਹਮਲੇ ਵਿੱਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 20 ਦੇ ਲਗਭਗ ਜ਼ਖਮੀ ਦੱਸੇ ਜਾ ਰਹੇ ਹਨ।
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੇਰੇ ਸਾਰੇ ਹਮਲੇ ਵਿੱਚ ਸ਼ਹਿਦ ਹੋਏ ਮੈਂਬਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਗ੍ਰਹਿ ਮੰਤਰੀ ਕੱਲ ਮੰਗਲਵਾਰ ਰਾਤ ਨੂੰ ਹੀ ਜੰਮੂ-ਕਸ਼ਮੀਰ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਸ਼੍ਰੀ ਨਗਰ ਵਿੱਚ ਉੱਚ ਅਧਿਕਾਰੀਆਂ ਸਮੇਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ-ਅਬਦੁੱਲਾ ਨਾਲ ਮੁਲਾਕਾਤ ਕੀਤੀ ਸੀ।