ਲੁਧਿਆਣਾ ਪੱਛਮੀ ਤੋਂ ਮਰਹੂਮ ਵਿਧਾਇਕ ਗੋਗੀ ਦੀ ਪਤਨੀ ਨੂੰ ਪੇਡਾ ਦੀ ਚੇਅਰਪਰਸਨ ਬਣਾਇਆ ਗਿਆ ਹੈ। ਗੋਗੀ ਦਾ ਪਰਿਵਾਰ ਜ਼ਿਮਨੀ ਚੋਣ ਲਈ ਟਿਕਟ ਨਾ ਦਿੱਤੇ ਜਾਣ ਕਰਕੇ ਨਿਰਾਸ਼ ਚੱਲ ਰਿਹਾ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਨਿਯੁਕਤੀ ਪੱਤਰ ਲੈ ਕੇ ਘਰ ਪੁੱਜੇ; ‘ਆਪ’ ਵੱਲੋਂ ਗੋਗੀ ਪਰਿਵਾਰ ਨੂੰ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਨੇ ਅੱਜ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾ. ਸੁਖਚੈਨ ਕੌਰ ਬੱਸੀ ਨੂੰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਮਗਰੋਂ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਡਾ. ਸੁਖਚੈਨ ਕੌਰ ਬੱਸੀ ਦੇ ਘਰ ਵਧਾਈ ਦੇਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਦੇ ਨਾਲ – ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਵੀ ਮੌਜੂਦ ਸਨ।
ਲੁਧਿਆਣਾ ਪੱਛਮੀ ਤੋਂ ਮਰਹੂਮ ਵਿਧਾਇਕ ਗੋਗੀ ਦੀ ਪਤਨੀ ਨੂੰ ਬਣਾਇਆ ਪੇਡਾ ਦੀ ਚੇਅਰਪਰਸਨ:
