ਭਾਰਤੀ ਹਥਿਆਰਬੰਦ ਬਲਾਂ ਦੀ ਪ੍ਰੈਸ ਕਾਨਫਰੰਸ ਦੌਰਾਨ ਪਾਕਿਸਤਾਨੀ ਹਤਾਹਤ ਬਾਰੇ ਪੁੱਛੇ ਜਾਣ ‘ਤੇ, ਏਅਰ ਮਾਰਸ਼ਲ ਏ ਕੇ ਭਾਰਤੀ ਨੇ ਕਿਹਾ, “ਸਾਡਾ ਕੰਮ ਟੀਚਿਆਂ ਨੂੰ ਮਾਰਨਾ ਹੈ, ਨਾ ਕਿ ਬਾਡੀ ਬੈਗਾਂ ਦੀ ਗਿਣਤੀ ਕਰਨਾ।” ਉਨ੍ਹਾਂ ਕਿਹਾ, “ਕਿੰਨੇ ਲੋਕ ਮਾਰੇ ਗਏ? ਕਿੰਨੇ ਜ਼ਖਮੀ ਹੋਏ? ਸਾਡਾ ਉਦੇਸ਼ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ, ਪਰ ਜੇਕਰ ਅਜਿਹਾ ਹੋਇਆ ਹੈ, ਤਾਂ ਇਹ ਉਨ੍ਹਾਂ (ਪਾਕਿਸਤਾਨ) ਨੂੰ ਗਿਣਨਾ ਹੈ,” ਉਸਨੇ ਕਿਹਾ।
ਟਰੰਪ ਦੀ ਵਿਚੋਲਗੀ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਗੋਲੀਬਾਰੀ ਬੰਦ ਕਰਵਾ ਦਿੱਤੀ ਗਈ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਿੰਧੂ ਨਦੀ ਸਮਝੌਤੇ ਨੂੰ ਲੈ ਕਿ ਕਿਹਾ ਕਿ ਜੋ ਸਮਝੌਤਾ ਭਾਰਤ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਉਹ ਰੱਦ ਹੀ ਮੰਨਿਆ ਜਾਵੇਗਾ। ਭਾਰਤੀ ਫੌਜ ਦੀ ਤਿੰਨਾਂ ਸੈਨਾਵਾਂ ਦੇ DGMO ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ 35 ਤੋਂ 40 ਆਰਮੀ ਦੇ ਜਵਾਨ ਤੇ 100 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।