ਸਿਆਚਿਨ ਵਿੱਚ ਸਿਰਸਾ ਦਾ ਜਾਵਨ ਸ਼ਹੀਦ ਹੋ ਗਿਆ ਹੈ। ਜਵਾਨ ਦੀ ਡਿਊਟੀ ਦੌਰਾਨ ਵਿਗੜੀ ਸਿਹਤ ਕਾਰਨ ਉਹ ਸਹੀਦੀ ਪਾ ਗਏ ਹਨ।ਫੌਜ ਦੇ ਜਵਾਨ ਨੇ ਹਸਪਤਾਲ ‘ਚ ਇਲਾਜ ਦੌਰਾਨ ਤੋੜਿਆ ਦਮ। ਇੱਕ ਸਾਲ ਪਹਿਲਾਂ ਹੀ ਜਵਾਨ ਨੂੰ ਸੂਬੇਦਾਰ ਦੇ ਅਹੁਦੇ ‘ਤੇ ਮਿਲੀ ਸੀ ਤਰੱਕੀ।
ਫੌਜ ਨੇ ਕਿਹਾ ਕਿ ਨਾਇਬ ਸੂਬੇਦਾਰ ਬਲਦੇਵ ਸਿੰਘ ਨੇ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਗਲੇਸ਼ੀਅਰ ‘ਚ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ। ਫੌਜ ਦੇ ਲੇਹ ਸਥਿਤ ਫਾਇਰ ਐਂਡ ਫਿਊਰੀ ਕੋਰ ਦੇ ਜਨਰਲ ਅਫਸਰ ਕਮਾਂਡਿੰਗ (ਜੀ.ਓ.ਸੀ.) ਨੇ ਨਾਇਬ ਸੂਬੇਦਾਰ ਬਲਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।