ਹਰੇਕ ਸਿੱਖ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰੇ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੀ ਘੱਟ ਰਹੀ ਆਬਾਦੀ ‘ਤੇ ਪ੍ਰਗਟਾਈ ਚਿੰਤਾ, ਉਹਨਾਂ ਨੇ ਕਿਹਾ ਕਿ ਇਕ ਬੱਚਾ ਪੈਦਾ ਕਰਨ ਦੇ ਰੁਝਾਨ ਨੂੰ ਦੱਸਿਆ ਸਿੱਖਾਂ ਦੀ ਆਬਾਦੀ ਘਟਣ ਦਾ ਕਾਰਨ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਸੋਮਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੁੱਜੇ ਸਨ ਜਿੱਥੇ ਉਹਨਾਂ ਨੇ ਇਹ ਵਿਚਾਰ ਪ੍ਰਗਟ ਕੀਤੇ ਹਨ। ਉਹਨਾਂ ਨੇ ਕਿਹਾ ਕਿ ਹੁਣ ਹਰ ਸਿੱਖ ਇੱਕ ਜਾਂ ਦੋ ਬੱਚੇ ਪੈਦਾ ਕਰਨ ਤੱਕ ਹੀ ਸੀਮਿਤ ਰਹਿ ਗਏ ਹਨ ਜਿਸ ਨਾਲ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ।
ਉਹਨਾਂ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕਿ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਣੀਆਂ ਤੇ ਪੰਜਾਬ ਦਾ ਮੁੱਢਲਾ ਹੱਕ ਹੈ। ਉਹਨਾ ਨੇ ਕਿਹਾ ਕਿ ਅਸੀਂ ਭਾਈ ਘਨੱਈਆ ਜੀ ਵਾਲੀ ਸੋਚ ਰੱਖਦੇ ਹਾਂ ਪੀਣ ਵਾਲਾ ਪਾਣੀ ਬਿਨਾਂ ਭੇਦ-ਭਾਵ ਤੋਂ ਦਿੰਦੇ ਹਨ ਪਰ ਜੋ ਕੋਈ ਧੱਕੇ ਨਾਲ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਸਮਝੇਗਾ ਤੇ ਧੱਕੇ ਨਾਲ ਪੰਜਾਬ ਦੇ ਪਾਣੀ ਖੋਹੇਗਾ ਤਾਂ ਅਸੀਂ ਫਿਰ ਭਾਈ ਬਚਿੱਤਰ ਸਿੰਘ ਵਾਲੀ ਸੋਚ ਵੀ ਰੱਖਦੇ ਹਾਂ।
