ਆਰਐਸਐਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ ਹਿੰਦੂ ਭਾਈਚਾਰੇ ਕੋਲ ਇੱਕ ਮੰਦਰ, ਇੱਕ ਖੂਹ ਅਤੇ ਇੱਕ ਸ਼ਮਸ਼ਾਨਘਾਟ ਹੋਣਾ ਚਾਹੀਦਾ ਹੈ। ਭਾਗਵਤ ਨੇ, ਜੋ ਅਲੀਗੜ੍ਹ ਦੇ ਪੰਜ ਦਿਨਾਂ ਦੌਰੇ ‘ਤੇ ਹਨ, ਨੇ ਕਥਿਤ ਤੌਰ ‘ਤੇ ਹਿੰਦੂ ਸਮਾਜ ਦੀ ਨੀਂਹ ਵਜੋਂ “ਸੰਸਕਾਰ (ਮੁੱਲਾਂ)” ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ “ਪਰਿਵਾਰ” ਸਮਾਜ ਦੀ ਬੁਨਿਆਦੀ ਇਕਾਈ ਬਣਿਆ ਹੋਇਆ ਹੈ।
ਮੋਹਨ ਭਾਗਵਤ ਹਮੇਸ਼ਾ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਪਰ ਇਸ ਵਾਰ ਉਹਨਾਂ ਦਾ ਇਹ ਬਿਆਨ ਸਮਾਜ ਨੂੰ ਸੇਧ ਦੇਣ ਪ੍ਰਤੀ ਇੱਕ ਵਧੀਆ ਸੁਨੇਹਾ ਵੱਜੋ ਮੰਨਿਆ ਜਾ ਰਿਹਾ ਹੈ। ਭਾਰਤ ਇੱਕ ਵਿਭਿੰਨਤਾਵਾਂ ਵਾਲੇ ਦੇਸ਼ ਹੈ ਇਸ ਦੇਸ਼ ਵਿੱਚ ਕਈ ਧਰਮ ਕਈ ਜਾਤਾਂ-ਪਾਤਾਂ ਦੇ ਲੋਕ ਰਹਿੰਦੇ ਹਨ ਕਈ ਵਾਰ ਭਾਰਤ ਇਸ ਕਰਕੇ ਟਕਰਾਅ ਦੇਖਣ ਨੂੰ ਵੀ ਮਿਲਿਆ ਹੈ ਪਰ ਭਾਰਤ ਇੱਕ ਸੰਸਾਰ ਨੂੰ ਏਕਤਾ ਪ੍ਰਤੀ ਵੀ ਸੰਦੇਸ਼ ਦਿੰਦਾ ਹੈ। ਪਰ ਮੋਹਨ ਭਾਗਵਤ ਨੇ ਇਸ ਵਾਰ ਸਮਾਜ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਿੰਦੂਆਂ ਕੋਲ ਇੱਕ ਮੰਦਰ, ਇੱਕ ਖੂਹ ਅਤੇ ਇੱਕ ਸ਼ਮਸ਼ਾਨਘਾਟ ਹੋਣਾ ਚਾਹੀਦਾ ਹੈ।
ਮੌਜੂਦਾ ਸਮੇਂ ਵਿੱਚ ਇਹ ਸਥਿਤੀ ਬਣ ਗਈ ਹੈ ਕਿ ਪੰਜਾਬ ਸਮੇਤ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਵਿੱਚ ਇੱਕ ਪਿੰਡ ਵਿੱਚ ਹੀ ਕਈ ਕਈ ਮੰਦਿਰ ਤੇ ਗੁਰਦਾਵਾਰੇ ਉਸਾਰੇ ਜਾ ਰਹੇ ਹਨ ਜਿਸ ਨਾਲ ਸਮਾਜ ਵਿੱਚ ਸਮਾਜਿਕ, ਆਰਥਿਕ ਤੇ ਸੱਭਿਆਚਾਰਿਕ ਭੇਦ-ਭਾਵ ਪੈਦਾ ਹੁੰਦਾ ਹੈ। ਪਰ ਕਈ ਵਿਦਵਾਨ ਤੇ ਕਈ ਆਗੂ ਇਸ ਤਰ੍ਹਾਂ ਕਰਨ ਦੇ ਪੱਖ ਵਿੱਚ ਨਹੀਂ ਹਨ।
ਕਈ ਰਾਜਨੀਤਿਕ ਤੇ ਧਾਰਮਿਰ ਮਸਲਿਆਂ ਦੇ ਮਾਹਿਰ ਇਸ ਬਿਆਨ ਦੇ ਹੋਰ ਪੱਖ ਨਾਲ ਵੀ ਦੇਖ ਰਹੇ ਹਨ। ਉਹਨਾਂ ਦੇ ਅਨੁਸਾਰ ਮੋਹਨ ਭਾਗਵਾਤ ਇਸ ਨਾਲ ਦਲਿੱਤਾਂ ਨੂੰ ਆਪਣੇ ਨਾਲ ਮਿਲਾਉਣਾਂ ਚਾਹੁੰਦੇ ਹਨ ਤੇ ਦਲਿੱਤ ਭਾਈਚਾਰਾ ਆਰਐਸਐਸ ਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਪ੍ਰਗਟ ਕਰਦਾ ਭਾਗਵਤ ਉਹਨਾਂ ਨੂੰ ਇਕੱਠੇ ਕਰਨਾ ਚਾਹੁੰਦੇ ਹਨ।