Manpreet Caur : (Chandigarh)
ਟਰੇਨ ‘ਚ ਯਾਤਰਾ ਕਰਨ ਵਾਲੇ ਪੰਜਾਬ ਵਾਸੀਆਂ ਨੂੰ ਭਾਰਤੀ ਰੇਲਵੇ ਨੇ ਇਕ ਨਵੀਂ ਸੌਗਾਤ ਦਿੱਤੀ ਹੈ | ਭਾਰਤੀ ਰੇਲਵੇ ਨੇ ਵੰਦੇ ਭਾਰਤ ਐਕਸਪ੍ਰੈਸ (ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ) ਨੂੰ 2 ਅਪ੍ਰੈਲ 2026 ਤੋਂ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਦੋ ਮਿੰਟ ਲਈ ਰੋਕਣ ਦਾ ਫ਼ੈਸਲਾ ਕੀਤਾ ਹੈ। ਇਹ ਟ੍ਰੇਨ ਸਵੇਰੇ ਲਗਭਗ 10:00 ਵਜੇ ਜਲੰਧਰ ਕੈਂਟ ਪਹੁੰਚੇਗੀ ਅਤੇ ਫਿਰ 10:02 ਵਜੇ ਪਠਾਨਕੋਟ ਲਈ ਰਵਾਨਾ ਹੋਵੇਗੀ | ਵਾਪਸੀ ਤੇ ਇਹ ਟ੍ਰੇਨ ਸ਼ਾਮ 6:51 ਤੋਂ 6:53 ਵਜੇ ਤੱਕ ਜਲੰਧਰ ਕੈਂਟ ਰੇਲਵੇ ਸਟੇਸ਼ਨ ਰੁਕੇਗੀ ।
ਇਹ ਫ਼ੈਸਲਾ ਖਾਸ ਤੌਰ ‘ਤੇ ਜਲੰਧਰ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਲਈ ਖੁਸ਼ਖ਼ਬਰੀ ਹੈ | ਇਸ ਫੈਸਲੇ ਨਾਲ ਨਾ ਕੇਵਲ ਵਪਾਰੀਆਂ ਤੇ ਆਮ ਯਾਤਰੀਆਂ ਨੂੰ ਫਾਇਦਾ ਮਿਲੇਗੀ ਬਲਕਿ ਸ਼ਰਧਾਲੂਆਂ ਲਈ ਵੀ ਸਫਰ ਸੌਖਾ ਹੋ ਜਾਵੇਗਾ |

