ਟਰੰਪ ਦੇ ਟੈਰਿਫਾਂ ਦੇ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਪਰ ਜਿਵੇਂ ਹੀ ਅੰਤਰਰਾਸ਼ਟਰੀ ਸਟਾਕ ਮਾਰਕਿਟ ਸਥਿਰ ਹੋਈ ਓਵੇਂ ਹੀ ਸੋਨੇ ਦੀਆਂ ਕੀਮਤਾਂ ਵੀ ਆਸਮਾਨ ਛੋਹਣ ਲੱਗੀਆਂ। ਕਿਹਾ ਜਾ ਰਿਹਾ ਸੀ ਕਿ ਟਰੰਪ ਦੇ ਟੈਰਿਫਾਂ ਦਾ ਅਸਰ ਅਤੰਰਰਾਸ਼ਟਰੀ ਪੱਧਰ ਤੇ ਸੋਨੇਂ ਦੀ ਕੀਮਤਾਂ ਤੇ ਪਏਗਾ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਦੇਖਣ ਨੂੰ ਮਿਲੇਗੀ।
ਇਸ ਤਰ੍ਹਾਂ ਹੋਇਆ ਵੀ ਸੀ ਕਿਉਂਕਿ ਕਈ ਦੇਸ਼ਾਂ ਦੀ ਸਟਾਕ ਮਾਰਕਿਟਾਂ ਨੂੰ ਭਾਰੀ ਨੁਕਸਾਨ ਦੀ ਮਾਰ ਝੱਲਣੀ ਪਈ ਸੀ ਅਤੇ ਇੱਕ ਵਾਰ ਤਾਂ ਲੱਗ ਰਿਹਾ ਸੀ ਕਿ ਵਪਾਰਕ ਯੁੱਧ ਲੱਗ ਜਾਵੇਗਾ ਤੇ ਅਤੰਰਾਸ਼ਟਰੀ ਮੰਦੀ ਆ ਜਾਵੇਗੀ ਪਰ ਹੁਣ ਟਰੰਪ ਦੇ ਟੈਰਿਫਾਂ ਦਾ ਅਸਰ ਘੱਟ ਦੇਖਣ ਨੂੰ ਮਿਲਿਆ ਹੈ ਕਿਉਂਕਿ ਕਈ ਦੇਸ਼ ਟਰੰਪ ਨਾਲ ਟਰੇਡ ਨੂੰ ਲੈ ਕਿ ਨਵੀਂਆਂ ਨੀਤੀਆਂ ਬਣਾਉਣ ਲਈ ਤਿਆਰ ਹਨ।
ਪਰ ਹੁਣ ਸੋਨੇ ਦੀਆਂ ਕੀਮਤਾ ਵਧਣ ਦਾ ਮੁੱਖ ਕਾਰਨ ਵਿਸ਼ਵ ਵਿਆਪੀ ਤਣਾਅ, ਆਰਥਿਕ ਮੰਦੀ ਦੇ ਡਰ, ਲਗਾਤਾਰ ਮਹਿੰਗਾਈ, ਅਤੇ ਕੇਂਦਰੀ ਬੈਂਕਾਂ ਵੱਲੋਂ ਸੋਨੇ ਦਾ ਭੰਡਾਰ ਕਰਨ ਦੇ ਕਾਰਨ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਹਨ। ਕਮਜ਼ੋਰ ਹੁੰਦਾ ਅਮਰੀਕੀ ਡਾਲਰ, ਵਧਦਾ ਪ੍ਰਚੂਨ ਨਿਵੇਸ਼, ਵਿਆਜ ਦਰਾਂ ਵਿੱਚ ਕਟੌਤੀ, ਅਤੇ ਡੀ-ਡਾਲਰਾਈਜ਼ੇਸ਼ਨ ਰੁਝਾਨ ਮੰਗ ਨੂੰ ਵਧਾ ਰਹੇ ਹਨ।
ਬੈਂਕਿੰਗ ਖੇਤਰ ਦੇ ਤਣਾਅ ਅਤੇ ਘਟਦੇ ਸੋਨੇ ਦੀ ਖੁਦਾਈ ਦੇ ਉਤਪਾਦਨ ਨੇ ਸਪਲਾਈ ਨੂੰ ਸਖ਼ਤ ਕਰ ਦਿੱਤਾ ਹੈ, ਜਿਸ ਨਾਲ ਸੋਨੇ ਨੂੰ ਇਤਿਹਾਸਕ ਉੱਚਾਈ ‘ਤੇ ਲਿਜਾਣ ਵਾਲਾ ਇੱਕ ਸੰਪੂਰਨ ਤੂਫਾਨ ਪੈਦਾ ਹੋਇਆ ਹੈ।