
ਚੰਡੀਗੜ੍ਹ ਬਿਊਰੋ ਨਿਊਜ਼:
ਡੱਲੇਵਾਲ ਨੂੰ ਹਿਰਸਾਤ ‘ਚ ਲੈਣ ਦੇ ਮਾਮਲੇ ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ। ਪਰਿਵਾਰਕ ਮੈਂਬਰਾਂ ਨੂੰ ਹੁਣ ਡੱਲੇਵਾਲ ਨਾਲ ਮਿਲਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਦਾਖ਼ਲ ਕੀਤੇ ਆਪਣੇ ਜਵਾਬ ਚ ਕਿਹਾ, ਡੱਲੇਵਾਲ ਹਿਰਾਸਤ ‘ਚ ਨਹੀਂ ਹੈ। ਡੱਲੇਵਾਲ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਪਟਿਆਲਾ ਹਸਪਤਾਲ ‘ਚ ਰੱਖਿਆ ਗਿਆ ਹੈ। 26 ਮਾਰਚ ਨੂੰ ਹੋਵੇਗੀ ਹੁਣ ਅਗਲੀ ਸੁਣਵਾਈ।