ਪੰਜਾਬ ਸਰਕਾਰ ਨੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਹਿਤ ਨੂੰ ਧਿਆਨ ਵਿੱਚ ਰਖਦਿਆਂ ਸਕੂਲਾਂ ਦੇ ਵਿੱਚ ਐਨਰਜੀ ਡਰਿੰਕਸ ’ਤੇ ਪਾਬੰਦੀ ਨੂੰ ਲੈ ਕਿ ਹੁਕਮ ਜਾਰੀ ਹੋ ਸਕਦੇ ਹਨ। ਬੱਚਿਆ ਦੀ ਸਹਿਤ ਉੱਤੇ ਪੈ ਰਿਹੇ ਮਾੜੇ ਖਾਣ-ਪੀਣ ਦਾ ਅਸਰ ਦੇਖਿਆ ਜਾ ਰਿਹਾ ਹੈ। ਸਕੂਲਾਂ ‘ਚ ਐਨਰਜੀ ਡਰਿੰਕਸ ‘ਤੇ ਪਾਬੰਦੀ ਦੇ ਹੁਕਮ ਇਸ ਹਫ਼ਤੇ ਹੋ ਸਕਦੇ ਨੇ ਲਾਗੂ। ਸੂਬੇ ‘ਚ ਰੋਜ਼ਾਨਾ ਔਸਤਨ 35 ਕਰੋੜ ਦੇ ਠੰਢਿਆਂ, ਜੂਸ ਤੇ ਪਾਣੀ ਦੀ ਵਿਕਰੀ ਹੁੰਦੀ ਹੈ। ਕੈਫੀਨ ਵਾਲੇ ਡਰਿੰਕਸ ਨਾਲ ਜੁੜੇ ਸਿਹਤ ਜੋਖਮਾਂ ਕਾਰਨ ਫ਼ਿਕਰਮੰਦ ਹੈ ਸੂਬਾ ਸਰਕਾਰ।
ਪਹਿਲਾਂ ਵੀ ਸਰਕਾਰ ਇਸ ਮਸਲੇ ਨੂੰ ਲੈ ਕਿ ਕਾਫੀ ਗੰਭੀਰ ਸੀ ਪਰ ਸਰਕਾਰ ਵੱਲੋਂ ਕੋਈ ਵੀ ਉਚੀਤ ਕਦਮ ਨਹੀਂ ਚੁੱਕਿਆ ਗਿਆ ਸੀ। ਪਰ ਹੁਣ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਡਰਿੰਕਸ ਦੇ ਨਾਲ ਨਾਲ ਸਰਕਾਰ ਸਕੂਲਾਂ ਵਿੱਚ ਫਾਸਟ ਫੂਡ ਦੀ ਮਨਾਹੀ ਦੇ ਹੁਕਮ ਵੀ ਜਾਰੀ ਕਰ ਸਕਦੀ ਹੈ। ਬੱਚਿਆਂ ਨੂੰ ਸਕੂਲਾਂ ਵਿੱਚ ਅਕਸਰ ਫਾਸਟ ਫੂਡ ਖਾਂਦੇ ਦੇਖਿਆ ਜਾ ਸਕਦਾ ਹੈ ਜਿਸ ਨਾਲ ਉਹਨਾਂ ਦੀ ਸਹਿਤ ਤੇ ਮਾੜੇ ਅਸਰ ਪੈਦੇ ਹਨ ਤੇ ਉਹ ਪੜਾਈ ਵਿੱਚ ਰੁਚੀ ਨਹੀਂ ਰੱਖ ਪਾਉਂਦੇ।