ਪੰਜਾਬ ‘ਚ ਲਾਗੂ ਨਾ ਕੀਤਾ ਜਾਵੇ ਵਕਫ ਕਾਨੂੰਨ 2025-ਸ਼ਾਹੀ ਇਮਾਮ ਪੰਜਾਬ ਨੇ ਕਿਹਾ। ਲੁਧਿਆਣਾ ਵਿਖੇ ਹੋਈ ਰਾਜ ਪੱਧਰੀ ਮੀਟਿੰਗ ‘ਚ ਅਹਿਮ ਮਤੇ ਪਾਸ ਕੀਤੇ ਗਏ। ਸੂਬੇ ਭਰ ਦੇ ਮੁਸਲਮਾਨ ਭਾਈਚਾਰੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਦਿਨੀਂ ਪਾਸ ਕੀਤੇ ਗਏ ਵਕਵ ਕਾਨੂੰਨ ਨੂੰ ਪੰਜਾਬ ਵਿਚ ਲਾਗੂ ਨਾ ਕੀਤਾ ਜਾਵੇ।
ਇਸ ਸਬੰਧੀ ਫੀਲਡ ਗੰਜ ਚੌਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਿਖੇ ਪੰਜਾਬ ਭਰ ਦੀਆਂ ਮਸਜਿਦਾਂ ਦੇ ਇਮਾਮ, ਪ੍ਰਧਾਨ ਅਤੇ ਮੁਸਲਿਮ ਸਿਆਸੀ ਸਮਾਜੀ ਸੰਗਠਨਾਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੌਮ ਪ੍ਰਧਾਨ ਮਜਲਿਸ ਅਹਿਰਾਰ ਇਸਲਾਮ ਦੀ ਅਗਵਾਈ ਹੇਠ ਹੋਈ।