ਸੈਰ ਕਰਨਾ ਸਾਡੀ ਸਹਿਤ ਲਈ ਲਾਭਦਾਇਕ ਹੈ ਰੋਜ਼ਾਨਾ ਸਵੇਰੇ-ਸ਼ਾਮ ਤੁਰਨ ਨਾਲ ਸਰੀਰ ਚੁਸਤ ਤੇ ਫੁਰਤੀਲਾ ਰਹਿੰਦਾ ਹੈ ਤੇ ਸਰੀਰ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ। ਗਲਾਸਗੋ ਯੂਨੀਵਰਸਿਟੀ ਦੀ ਅਗਵਾਈ ਹੇਠ ਕੀਤੀ ਗਈ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ 6.4 ਕਿਲੋਮੀਟਰ ਪ੍ਰਤੀ ਘੰਟਾ (4 ਮੀਲ ਪ੍ਰਤੀ ਘੰਟਾ) ਤੋਂ ਵੱਧ ਦੀ ਰਫ਼ਤਾਰ ਨਾਲ ਤੇਜ਼ ਤੁਰਨਾ ਦਿਲ ਦੀ ਤਾਲ ਦੀਆਂ ਸਮੱਸਿਆਵਾਂ ਦੇ ਘੱਟ ਜੋਖਮ ਨਾਲ ਜੁੜਿਆ ਹੋਇਆ ਹੈ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਹੌਲੀ ਤੁਰਨ ਦੀ ਗਤੀ ਦੇ ਮੁਕਾਬਲੇ ਤੇਜ਼ ਤੁਰਨ ਦੀ ਗਤੀ ਦਿਲ ਦੀਆਂ ਸਾਰੀਆਂ ਤਾਲ ਅਸਧਾਰਨਤਾਵਾਂ ਦੇ 43% ਘੱਟ ਜੋਖਮ ਨਾਲ ਜੁੜੀ ਹੋਈ ਸੀ। ਅਧਿਐਨ ਵਿੱਚ 4,20,925 ਯੂਕੇ ਬਾਇਓਬੈਂਕ ਭਾਗੀਦਾਰਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ।