ਮਜ਼ਬੂਤ ਵਿਸ਼ਵਵਿਆਪੀ ਸੰਕੇਤਾਂ ਅਤੇ ਮਜ਼ਬੂਤ ਘਰੇਲੂ ਮੰਗ ਦੇ ਵਿਚਕਾਰ ਮੰਗਲਵਾਰ ਨੂੰ ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਨੇ 10 ਗ੍ਰਾਮ ਲਈ 1 ਲੱਖ ਦੇ ਅੰਕੜੇ ਨੂੰ ਪਾਰ ਕਰਕੇ ਇੱਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ। CNBC-TV18 ਦੀ ਰਿਪੋਰਟ ਅਨੁਸਾਰ, 99.9% ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਮੰਗਲਵਾਰ ਨੂੰ ₹1,01,350 ਪ੍ਰਤੀ 10 ਗ੍ਰਾਮ ਹੈ। ਵਿਸ਼ਵਵਿਆਪੀ ਤੌਰ ‘ਤੇ, ਸਪਾਟ ਸੋਨੇ ਨੇ $3,473.03 ਪ੍ਰਤੀ ਔਂਸ ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ।
ਟਰੰਪ ਦੇ ਟੈਰਿਫਾਂ ਤੋਂ ਬਾਅਦ ਤੇ ਡਿੱਗਦੇ ਡਾਲਰ ਦੀ ਕੀਮਤ ਕਰਕੇ ਇੱਕ ਵਾਰ ਸੋਨੇ ਦੇ ਰੇਟਾਂ ਵਿੱਚ ਘਿਰਾਵਟ ਦੇਖਣ ਨੂੰ ਮਿਲੀ ਸੀ ਪਰ ਹੁਣ ਸੋਨੇ ਦੀ ਕੀਮਤ ਤੇਜ਼ੀ ਨਾਲ ਵੱਧ ਰਹੀ ਹੈ। ਭਾਰਤ ਵਿੱਚ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 1 ਲੱਖ ਤੋਂ ਵੀ ਉੱਪਰ ਹੋ ਗਈ ਹੈ ਤੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਭਾਰਤ ਵਿੱਚ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ ਵਿੱਚ ਵਾਧਾ ਹੋਇਆ। ਲਗਾਤਾਰ ਇਹ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ।