ਸਈਅਦ ਆਦਿਲ ਹੁਸੈਨ ਸ਼ਾਹ, ਜੋ ਸੈਲਾਨੀਆਂ ਨੂੰ ਆਪਣੇ ਘੋੜੇ ‘ਤੇ ਕਾਰ ਪਾਰਕਿੰਗ ਤੋਂ ਪਹਿਲਗਾਮ ਦੇ ਬੈਸਰਨ ਮੈਦਾਨ ਤੱਕ ਲੈ ਕੇ ਜਾਂਦਾ ਸੀ, ਜਿੱਥੇ ਸਿਰਫ਼ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ, ਨੂੰ ਇੱਕ ਅੱਤਵਾਦੀ ਨਾਲ ਲੜਨ ਦੀ ਕੋਸ਼ਿਸ਼ ਦੌਰਾਨ ਗੋਲੀ ਮਾਰ ਦਿੱਤੀ ਗਈ। ਉਸ ਨੇ ਉਸ ਸੈਲਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸਨੂੰ ਉਹ ਮੌਕੇ ‘ਤੇ ਲੈ ਕੇ ਆਇਆ ਸੀ।
ਅਤਿਵਾਦੀਆਂ ਦੇ ਇਸ ਹਮਲੇ ਵਿੱਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਸੈਲਾਨੀ ਜਖ਼ਮੀ ਤੇ ਜੇਰੇ ਇਲਾਜ਼ ਹਨ। ਇਹ ਹਮਲਾ ਬਹੁਤ ਖ਼ਤਰਨਾਕ ਸੀ ਕਿਉਂਕਿ ਅਤਿਵਾਦੀਆਂ ਨੇ ਸੈਲਾਨੀਆਂ ਨੂੰ ਬਰਬਰਤਾ ਤੇ ਬੂਰੇ ਢੰਗ ਨਾਲ ਮਾਰਿਆ ਹੈ। ਅਤਿਵਾਦੀਆਂ ਨੇ ਸੈਲਾਨੀਆਂ ਤੋਂ ਧਰਮ ਪੁੱਛ ਕਿ ਤੇ ਇੱਥੋਂ ਤੱਕ ਉਹਨਾਂ ਦੇ ਕੱਪੜੇ ਉਤਰਵਾ ਕਿ ਉਹਨਾਂ ਤੋਂ ਜਬਰਦਸ਼ਤੀ ਕਲਮਾ ਪੜਾਉਣ ਲਈ ਸੈਲਾਨੀਆਂ ਨੂੰ ਕਿਹਾ ਗਿਆ ਤੇ ਬਾਅਦ ਵਿੱਚ ਉਹਨਾਂ ਦੇ ਸਿਰਾਂ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ।
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਤਕਰੀਬਨ 2 ਵਜ ਕੇ 45 ਮਿੰਟ ਦੁਪਿਹਰ ਨੂੰ ਇਹ ਹਮਲਾ ਹੋਇਆ ਸੀ। ਇਸ ਹਮਲੇ ਵਿੱਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 20 ਦੇ ਲੱਗਭਗ ਜ਼ਖਮੀ ਦੱਸੇ ਜਾ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੇਰੇ ਸਾਰੇ ਹਮਲੇ ਵਿੱਚ ਸ਼ਹਿਦ ਹੋਏ ਮੈਂਬਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਗ੍ਰਹਿ ਮੰਤਰੀ ਕੱਲ ਮੰਗਲਵਾਰ ਰਾਤ ਨੂੰ ਹੀ ਜੰਮੂ-ਕਸ਼ਮੀਰ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਸ਼੍ਰੀ ਨਗਰ ਵਿੱਚ ਉੱਚ ਅਧਿਕਾਰੀਆਂ ਸਮੇਤ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ-ਅਬਦੁੱਲਾ ਨਾਲ ਮੁਲਾਕਾਤ ਕੀਤੀ ਸੀ।
ਪ੍ਰਧਾਨ ਮੰਤਰੀ ਮੋਦੀ ਵੀ ਸਾਊਦੀ ਅਰਬ ਦਾ ਦੋ ਦਿਨਾਂ ਦਾ ਦੌਰਾ ਵਿੱਚ ਹੀ ਛੱਡ ਕਿ ਭਾਰਤ ਵਾਪਸ ਆ ਗਏ ਸਨ ਤੇ ਉਹਨਾਂ ਨੇ ਆਉਣ ਸਾਰ ਹੀ ਸਾਰੇ ਅਫ਼ਸਰਾਂ ਤੇ ਮੰਤਰੀਆਂ ਨਾਲ ਉਹਨਾਂ ਵੱਲੋਂ ਹਵਾਈ ਅੱਡੇ ਤੇ ਹੀ ਮੀਟਿੰਗ ਕੀਤੀ ਸੀ ਜਿਸ ਵਿੱਚ ਵਿਦੇਸ਼ ਮੰਤਰੀ ਐਸ.ਜੇ.ਸੰਕਰ ਵੀ ਸ਼ਾਮਲ ਸਨ ਅਤੇ ਉਹਨਾਂ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸਨ।