ਚਿਨਾਬ ਦੇ ਪਾਣੀ ਦੀ ਕਟੌਤੀ ਤੋਂ ਬਾਅਦ, ਭਾਰਤ ਨੇ ਕਿਸ਼ਨਗੰਗਾ ਪਣਬਿਜਲੀ ਪ੍ਰੋਜੈਕਟ ਤੋਂ ਨਿਰਧਾਰਤ ਰੱਖ-ਰਖਾਅ ਦੌਰਾਨ ਪਾਣੀ ਦੇ ਵਹਾਅ ਨੂੰ ਰੋਕਣ ਦੀ ਯੋਜਨਾ ਬਣਾਈ ਹੈ। ਬਗਲੀਹਾਰ ਅਤੇ ਕਿਸ਼ਨਗੰਗਾ ਦੋਵੇਂ ਪਹਿਲਾਂ ਡੈਮਾਂ ਦੇ ਗੇਟ ਭਾਰਤ ਬੰਦ ਕਰ ਚੁੱਕਾ ਹੈ ਤੇ ਪਾਕਿਸਤਾਨ ਨੇ ਇਸ ਸਬੰਧੀ ਪਹਿਲਾਂ ਤੋਂ ਇਤਰਾਜ਼ ਜਤਾ ਚੁੱਕੇ ਹਨ।
ਇਹ ਪਾਕਿਸਤਾਨ ਨਾਲ ਵਧਦੇ ਤਣਾਅ ਅਤੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਵਿਚਕਾਰ ਆਇਆ ਹੈ। ਇਹ ਕਦਮ ਸਰਹੱਦ ਪਾਰ ਨੀਤੀ ਵਿੱਚ ਰਣਨੀਤਕ ਸਾਧਨ ਵਜੋਂ ਪਾਣੀ ਦੀ ਭਾਰਤ ਦੀ ਵਿਆਪਕ ਵਰਤੋਂ ਦਾ ਸੰਕੇਤ ਦਿੰਦਾ ਹੈ। ਭਾਰਤ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸਮਝੌਤਾ 1960 ਰੱਦ ਕਰ ਦਿੱਤਾ ਹੈ ਜਿਸ ਤਹਿਤ ਭਾਰਤ ਹੁਣ ਪਾਕਿਸਤਾਨ ਵਿੱਚ ਜਿਹੜਾ ਪਾਣੀ ਜਾਂਦਾ ਸੀ ਉਸ ਦਾ ਵਹਾਅ ਰੋਕ ਰਿਹਾ ਹੈ।
ਇਸ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਇਸ ਹਮਲੇ ਦੀ ਜਿੰਮੇਵਾਰੀ ਲਸ਼ਕਰ-ਏ-ਤੋਇਬਾ ਪਾਕਿਸਤਾਨ ਦੇ ਅੱਤਵਾਦੀ ਗਰੁੱਪ ਵੱਲੋਂ ਲਈ ਗਈ ਸੀ। ਅੰਤਰਰਾਸ਼ਟਰੀ ਪੱਧਰ ਤੇ ਵੀ ਪਾਕਿਸਤਾਨ ਨੂੰ ਬਹੁਤੇ ਦੇਸ਼ਾਂ ਤੋਂ ਇਸ ਹਮਲੇ ਸਬੰਧੀ ਨਿਖੇਧੀ ਤੇ ਅਲੋਚਨਾ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਰਸੀਆ, ਅਮਰੀਕਾ, ਜਪਾਨ ਤੇ ਯੂ.ਕੇ ਸਮੇਤ ਬਹੁਤੇ ਵੱਡੇ ਦੇਸ਼ ਭਾਰਤ ਦੇ ਹੱਕ ਵਿੱਚ ਹਨ ਤੇ ਅੰਤਰਰਾਸ਼ਟਰੀ ਪੱਧਰ ਤੇ ਪਾਕਿਸਤਾਨ ਅਲੱਗ-ਥਲੱਗ ਨਜ਼ਰ ਆ ਰਿਹਾ ਹੈ। ਭਾਰਤ ਪਾਕਿਸਤਾਨ ਵਿਰੁੱਧ ਕੋਈ ਵੱਡਾ ਕਦਮ ਚੁੱਕ ਸਕਦਾ ਹੈ। ਭਾਰਤ ਦੀਆਂ ਸੈਨਾਵਾਂ ਦੇ ਮੁੱਖੀ ਲਗਾਤਾਰ ਪ੍ਰਧਾਨ-ਮੰਤਰੀ ਨਾਲ ਮੁਲਾਕਾਤ ਕਰ ਰਹੇ ਹਨ।
ਪ੍ਰਧਾਨ ਮੰਤਰੀ 24 ਘੰਟਿਆਂ ਦੇ ਵਿੱਚ ਦੌ ਵਾਰ ਭਾਰਤ ਦੇ ਐਨ.ਐਸ.ਏ ਅਜੀਤ ਡੋਭਾਲ ਨਾਲ ਮੁਲਾਕਾਤ ਕਰ ਚੁੱਕੇ ਹਨ। ਭਾਰਤ ਸਰਕਾਰ ਨੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਰਾਜ ਸਰਕਾਰਾ ਰਾਜ ਪੱਧਰ ਤੇ ਮੌਕ ਡਰਿੱਲ ਕਰਨ ਲੋਕਾਂ ਨੂੰ ਯੁੱਧ ਵਿੱਚ ਪੈਦਾ ਹੁੰਦੀ ਸਥਿਤੀ ਬਾਰੇ ਜਾਣੂੰ ਕਰਵਾਉਂਣ ਲਈ ਕਿਹਾ ਹੈ।
