ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ, ਗੱਟੀ ਰਾਜੋ ਅਤੇ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਦੇ ਲੋਕ ਆਪਣਾ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।
ਭਾਰਤ ਨੇ ਅੱਜ ਰਾਤ 1.44 ਵਜੇ ਪਾਕਿਸਤਾਨ ਦੀਆਂ 9 ਥਾਵਾਂ ਤੇ ਮਿਸਾਇਲਾਂ ਨਾਲ ਹਮਲਾ ਕੀਤਾ ਹੈ। ਇਹ ਹਮਲਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਭਾਰਤ ਦੇ ਕੀਤੇ ਗਏ ਇਸ ਹਮਲੇ ਵਿੱਚ 100 ਤੋਂ ਵੱਧ ਅੱਤਵਾਦੀਆਂ ਦੀ ਮੌਤ ਦੱਸੀ ਜਾ ਰਹੀ ਹੈ। ਭਾਰਤ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਦੇ ਅਨੁਸਾਰ ਭਾਰਤ ਨੇ ਇਹ ਹਮਲਾ ਪਾਕਿਸਤਾਨ ਦੀ ਕਿਸੇ ਵੀ ਆਰਮੀ ਯੂਨੀਟ ਤੇ ਜਾ ਆਮ ਨਾਗਰਿਕਾ ਤੇ ਨਹੀਂ ਕੀਤਾ।
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਭਾਰਤ ਦੇ 26 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ ਜਿਸ ਕਾਰਨ ਭਾਰਤ ਦੇ ਲੋਕਾਂ ਵਿੱਚ ਇਸ ਹਮਲੇ ਨੂੰ ਲੈ ਕਿ ਗੁੱਸਾ ਤੇ ਭਾਰੀ ਰੋਸ਼ ਸੀ। ਪਰ ਭਾਰਤ ਨੇ ਅੱਜ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਵਿੱਚ ਵੱਖ-ਵੱਖ ਅੱਤਵਾਦੀ ਸੰਗਠਨਾਂ ਤੇ ਹਮਲੇ ਕੀਤੇ ਹਨ।