ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਖਿਲਾਫ ਭਾਰਤ ਦੇ ਆਪ੍ਰੇਸ਼ਨ ਸਿੰਦੂਰ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ਉਮੀਦ ਹੈ ਕਿ ਇਹ ਬਹੁਤ ਜਲਦੀ ਖਤਮ ਹੋ ਜਾਵੇਗਾ।” ਟਰੰਪ ਨੇ ਅੱਗੇ ਕਿਹਾ, “ਅਸੀਂ ਇਸ ਬਾਰੇ ਸੁਣਿਆ ਜਿਵੇਂ ਅਸੀਂ [ਵਾਈਟ ਹਾਊਸ] ਵਿੱਚ ਘੁੰਮ ਰਹੇ ਸੀ ਉਹਨਾਂ ਨੇ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਲੋਕ ਜਾਣਦੇ ਸਨ ਕਿ ਕੁਝ ਹੋਣ ਵਾਲਾ ਹੈ,”। ਇਸ ਦੌਰਾਨ ਐਨਐਸਏ ਅਜੀਤ ਡੋਵਾਲ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ।
ਭਾਰਤ ਨੇ ਅੱਜ ਰਾਤ 1.44 ਵਜੇ ਪਾਕਿਸਤਾਨ ਦੀਆਂ 9 ਥਾਵਾਂ ਤੇ ਮਿਸਾਇਲਾਂ ਨਾਲ ਹਮਲਾ ਕੀਤਾ ਹੈ। ਇਹ ਹਮਲਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਭਾਰਤ ਦੇ ਕੀਤੇ ਗਏ ਇਸ ਹਮਲੇ ਵਿੱਚ ਕਈ ਅੱਤਵਾਦੀਆਂ ਦੀ ਮੌਤ ਦੱਸੀ ਜਾ ਰਹੀ ਹੈ। ਭਾਰਤ ਦੇ ਰੱਖਿਆ ਮੰਤਰਾਲੇ ਦੇ ਸਕੱਤਰ ਦੇ ਅਨੁਸਾਰ ਭਾਰਤ ਨੇ ਇਹ ਹਮਲਾ ਪਾਕਿਸਤਾਨ ਦੀ ਕਿਸੇ ਵੀ ਆਰਮੀ ਯੂਨੀਟ ਤੇ ਜਾ ਆਮ ਨਾਗਰਿਕਾ ਤੇ ਨਹੀਂ ਕੀਤਾ।
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਭਾਰਤ ਦੇ 26 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ ਜਿਸ ਕਾਰਨ ਭਾਰਤ ਦੇ ਲੋਕਾਂ ਵਿੱਚ ਇਸ ਹਮਲੇ ਨੂੰ ਲੈ ਕਿ ਗੁੱਸਾ ਤੇ ਭਾਰੀ ਰੋਸ਼ ਸੀ। ਪਰ ਭਾਰਤ ਨੇ ਅੱਜ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਵਿੱਚ ਵੱਖ-ਵੱਖ ਅੱਤਵਾਦੀ ਸੰਗਠਨਾਂ ਤੇ ਹਮਲੇ ਕੀਤੇ ਹਨ।