ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨਾਂ ਫ਼ੌਜ ਮੁਖੀਆਂ ਨਾਲ ਗੱਲਬਾਤ ਕਰ ਰਹੇ ਹਨ। ਉਹਨਾਂ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਭਾਰਤ ਉੱਤੇ ਡਰੋਨ ਨਾਲ ਹਮਲਿਆਂ ਬਾਰੇ ਤਿੰਨੋਂ ਫ਼ੌਜ ਮੁਖੀਆਂ ਨਾਲ ਗੱਲਬਾਤ ਕੀਤੀ ਹੈ ਤੇ ਮੌਜੂਦਾ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ।
ਪਹਿਲਗਾਮ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਏਅਰ ਸਟਰਾਈਕ ਕੀਤੀ ਸੀ ਜਿਸ ਵਿੱਚ ਪਾਕਿਸਤਾਨ ਅਧਾਰਿਤ ਅੱਤਵਾਦੀ ਗਰੁੱਪਾਂ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਸੀ, ਤੇ ਪਾਕਿਸਤਾਨ ਦੇ 100 ਤੋਂ ਵੱਧ ਅੱਤਵਾਦੀ ਭਾਰਤ ਦੀ ਇਸ ਕਾਰਵਾਈ ਵਿੱਚ ਮਾਰੇ ਗਏ ਸਨ।
ਪਾਕਿਸਤਾਨ ਨੇ ਭਾਰਤ ਦੀ ਕੀਤੀ ਗਈ ਇਸ ਏਅਰ ਸਟਾਰਿਕ ਤੋਂ ਘਬਰਾ ਗਿਆ ਸੀ ਤੇ ਉਸ ਨੇ ਭਾਰਤ ਤੇ ਹਮਲੇ ਕਰਨੇ ਸੁਰੂ ਕਰ ਦਿੱਤੇ ਹਨ। ਕੱਲ ਰਾਤ ਪਾਕਿਸਤਾਨ ਨੇ ਭਾਰਤ ਤੇ ਲਗਭਗ 50 ਮਿਸਾਈਲਾਂ ਦਾਗੀਆਂ ਹਨ ਜਿਸ ਨੂੰ ਭਾਰਤ ਦੇ ਏਅਰ ਡਿਫੈਂਸ ਸਿਸਟਮ ਐਸ-400 ਨੇ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਸੀ।