ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਟਕਰਾਅ ਦੇ ਦੌਰਾਨ, ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ “ਵਹਾਨ ਸੇ ਗੋਲੀ ਚਲੇਗੀ, ਯਹਾਂ ਸੇ ਗੋਲਾ ਚਲੇਗਾ”। ਸੂਤਰਾਂ ਨੇ ਅੱਗੇ ਕਿਹਾ, “ਅਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਹੈ। ਜੇਕਰ ਉਹ ਗੋਲੀਬਾਰੀ ਕਰਦੇ ਹਨ, ਤਾਂ ਅਸੀਂ ਗੋਲੀ ਚਲਾਵਾਂਗੇ, ਅਤੇ ਜੇਕਰ ਉਹ ਹਮਲਾ ਕਰਦੇ ਹਨ, ਤਾਂ ਅਸੀਂ ਹਮਲਾ ਕਰਾਂਗੇ।”
ਟਰੰਪ ਦੀ ਵਿਚੋਲਗੀ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਗੋਲੀਬਾਰੀ ਬੰਦ ਕਰਵਾ ਦਿੱਤੀ ਗਈ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਿੰਧੂ ਨਦੀ ਸਮਝੌਤੇ ਨੂੰ ਲੈ ਕਿ ਕਿਹਾ ਕਿ ਜੋ ਸਮਝੌਤਾ ਭਾਰਤ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਉਹ ਰੱਦ ਹੀ ਮੰਨਿਆ ਜਾਵੇਗਾ। ਭਾਰਤੀ ਫੌਜ ਦੀ ਤਿੰਨਾਂ ਸੈਨਾਵਾਂ ਦੇ DGMO ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ 35 ਤੋਂ 40 ਆਰਮੀ ਦੇ ਜਵਾਨ ਤੇ 100 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।