ਐਤਵਾਰ ਨੂੰ ਓਪਰੇਸ਼ਨ ਸਿੰਦੂਰ ‘ਤੇ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ, ਭਾਰਤੀ ਹਥਿਆਰਬੰਦ ਬਲਾਂ ਨੇ ਭਾਰਤ ਦੁਆਰਾ ਨਸ਼ਟ ਕੀਤੇ ਗਏ ਪਾਕਿਸਤਾਨੀ ਹਵਾਈ ਰੱਖਿਆ ਰਾਡਾਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਭਾਰਤ ਨੇ ਪਸਰੂਰ, ਚੁਨੀਆਂ ਅਤੇ ਆਰਿਫਵਾਲਾ ਵਿੱਚ ਹਵਾਈ ਰੱਖਿਆ ਰਾਡਾਰ ਨਸ਼ਟ ਕਰ ਦਿੱਤੇ।
ਸਰਕਾਰ ਨੇ ਘੋਸ਼ਣਾ ਕੀਤੀ ਕਿ ਉਸਨੇ ਕਈ ਭਾਰਤੀ ਥਾਵਾਂ ‘ਤੇ ਪਾਕਿਸਤਾਨ ਦੇ ਡਰੋਨ ਹਮਲੇ ਦੇ ਜਵਾਬ ਵਿੱਚ ਹਵਾਈ ਰੱਖਿਆ ਰਾਡਾਰਾਂ ‘ਤੇ ਹਮਲਾ ਕਰਨ ਦਾ ਫੈਸਲਾ ਕੀਤਾ ਹੈ।
ਟਰੰਪ ਦੀ ਵਿਚੋਲਗੀ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਗੋਲੀਬਾਰੀ ਬੰਦ ਕਰਵਾ ਦਿੱਤੀ ਗਈ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਿੰਧੂ ਨਦੀ ਸਮਝੌਤੇ ਨੂੰ ਲੈ ਕਿ ਕਿਹਾ ਕਿ ਜੋ ਸਮਝੌਤਾ ਭਾਰਤ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਉਹ ਰੱਦ ਹੀ ਮੰਨਿਆ ਜਾਵੇਗਾ। ਭਾਰਤੀ ਫੌਜ ਦੀ ਤਿੰਨਾਂ ਸੈਨਾਵਾਂ ਦੇ DGMO ਨੇ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ 35 ਤੋਂ 40 ਆਰਮੀ ਦੇ ਜਵਾਨ ਤੇ 100 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।