ਵਿਰਾਟ ਕੋਹਲੀ ਨੇ ਸੋਮਵਾਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਭਾਵੁਕ ਹੁੰਦੇ ਲਿਖਿਆ ਕਿ “ਮੈਨੂੰ ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਬੈਗੀ ਬਲੂ ਨੂੰ ਪਾਇਆਂ 14 ਸਾਲ ਹੋ ਗਏ ਹਨ। ਜਿਵੇਂ ਕਿ ਮੈਂ ਇਸ ਫਾਰਮੈਟ ਤੋਂ ਦੂਰ ਹੁੰਦਾ ਹਾਂ, ਇਹ ਆਸਾਨ ਨਹੀਂ ਹੈ ਪਰ ਇਹ ਸਹੀ ਮਹਿਸੂਸ ਹੁੰਦਾ ਹੈ। ਮੈਂ ਇਸਨੂੰ ਉਹ ਸਭ ਕੁਝ ਦਿੱਤਾ ਹੈ ਜੋ ਮੇਰੇ ਕੋਲ ਸੀ, ਅਤੇ ਇਸਨੇ ਮੈਨੂੰ ਉਸ ਤੋਂ ਵੱਧ ਵਾਪਸ ਦਿੱਤਾ ਹੈ ਜਿਸਦੀ ਮੈਂ ਉਮੀਦ ਨਹੀਂ ਕਰ ਸਕਦਾ ਸੀ।”
ਵਿਰਾਟ ਕੋਹਲੀ ਨੇ ਦੋ ਦਿਨ ਪਹਿਲਾਂ ਹੀ ਬੀਸੀਸੀਆਈ ਨੂੰ ਆਪਣੇ ਇਸ ਫੈਸਲੇ ਬਾਰੇ ਦੱਸ ਦਿੱਤਾ ਸੀ। ਇਸ ਤੋਂ ਪਹਿਲਾਂ ਰੋਹੀਤ ਸ਼ਰਮਾਂ ਨੇ ਵੀ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ।