ਅਮਰੀਕਾ ਅਤੇ ਚੀਨ ਟੈਰਿਫ ਉਪਾਵਾਂ ‘ਤੇ 90-ਦਿਨ ਦੇ ਵਿਰਾਮ ਲਈ ਇੱਕ ਸੌਦੇ ‘ਤੇ ਪਹੁੰਚ ਗਏ ਹਨ, ਅਤੇ ਇਹ ਕਿ ਪਰਸਪਰ ਟੈਰਿਫ 115% ਹੇਠਾਂ ਆ ਜਾਣਗੇ। ਅਮਰੀਕਾ ਨੇ ਕਿਹਾ ਕਿ ਉਹ ਚੀਨੀ ਵਸਤਾਂ ‘ਤੇ 145% ਤੋਂ ਘਟਾ ਕੇ 30% ਕਰ ਦੇਵੇਗਾ, ਜਦਕਿ ਚੀਨ ਨੇ ਕਿਹਾ ਕਿ ਉਹ ਅਮਰੀਕੀ ਦਰਾਮਦਾਂ ‘ਤੇ ਡਿਊਟੀ 125% ਤੋਂ ਘਟਾ ਕੇ 10% ਕਰ ਦੇਵੇਗਾ। ਘੋਸ਼ਣਾ ਤੋਂ ਬਾਅਦ ਗਲੋਬਲ ਸਟਾਕਾਂ ਨੇ ਲਾਭ ਵਧਾਇਆ।
ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਨੇ ਕਈ ਦੇਸ਼ਾਂ ਵਿੱਚ ਟੈਰਿਫਾਂ ਦੀ ਘੋਸ਼ਣਾ ਕੀਤੀ ਸੀ। ਭਾਰਤ ਸਮੇਤ ਕਈ ਮੁਲਕਾਂ ਉੱਤੇ ਟਰੰਪ ਨੇ ਟੈਰਿਫਾਂ ਦੀ ਝੜੀ ਲਗਾ ਦਿੱਤੀ ਸੀ। ਭਾਰਤ ਉੱਤੇ ਪਹਿਲਾਂ ਟਰੰਪ ਨੇ 25 ਪ੍ਰਤੀਸ਼ਤ ਟੈਰਿਫਾਂ ਦੀ ਘੋਸ਼ਣਾ ਕੀਤੀ ਸੀ ਬਾਅਦ ਵਿੱਚ ਘਟਾ ਕੇ 10 ਪ੍ਰਤੀਸ਼ਤ ਕਰ ਦਿੱਤੇ ਸਨ।
ਟਰੰਪ ਨੇ ਚੀਨ ਉੱਤੇ 245 ਪ੍ਰਤੀਸ਼ਤ ਟੈਰਿਫ ਲਗਾਏ ਸਨ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾ ਵਿੱਚ ਭਾਰੀ ਗਿਰਾਵਟ ਆਈ ਸੀ। ਟਰੰਪ ਦੇ ਟੈਰਿਫਾਂ ਦੇ ਕਾਰਨ ਕਈ ਦੇਸ਼ਾਂ ਦੀ ਸਟਾਕ ਐਕਸਚੈਂਜ਼ ਨੂੰ ਬੂਰੀ ਤਰੀਕੇ ਨਾਲ ਝਟਕਾ ਲੱਗਿਆ ਸੀ। ਪਰ ਤਾਜ਼ਾ ਆਈ ਜਾਣਕਾਰੀ ਤੋਂ ਅਮਰੀਕਾ ਤੇ ਚੀਨ ਨੇ 90 ਦਿਨਾਂ ਲਈ ਇੱਕੇ ਦੂਜੇ ਤੇ ਟੈਰਿਫ 115 ਪ੍ਰਤੀਸ਼ਤ ਘਟਾ ਦਿੱਤੇ ਹਨ।