ਇੱਕ ਇੰਸਟਾਗ੍ਰਾਮ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਸਣ, ਨਿੰਬੂ, ਹਲਦੀ ਅਤੇ ਕਾਲੀ ਮਿਰਚ ਨਾਲ ਬਣਿਆ ਡਰਿੰਕ 2 ਹਫ਼ਤਿਆਂ ਵਿੱਚ ਕੁਦਰਤੀ ਤੌਰ ‘ਤੇ ਗੁਰਦਿਆਂ ਨੂੰ ਸਾਫ਼ ਕਰਦਾ ਹੈ। ਡਾਕਟਰ ਸ਼ਸ਼ੀ ਕਿਰਨ ਏ ਅਤੇ ਡਾਕਟਰ ਤਰੁਣ ਕੁਮਾਰ ਸਾਹਾ ਦੇ ਨਾਲ ਮੈਡੀਕਲ ਡਾਇਲਾਗਸ ਫੈਕਟ ਚੈਕ ਟੀਮ ਨੇ ਇਹ ਦਾਅਵਾ ਝੂਠਾ ਪਾਇਆ।
ਕੋਈ ਵੀ ਵਿਗਿਆਨਕ ਸਬੂਤ ਇਸ ਗੱਲ ਦਾ ਸਮਰਥਨ ਨਹੀਂ ਕਰਦਾ ਹੈ ਕਿ ਲਸਣ, ਨਿੰਬੂ, ਹਲਦੀ ਅਤੇ ਕਾਲੀ ਮਿਰਚ 2 ਹਫ਼ਤਿਆਂ ਵਿੱਚ ਗੁਰਦਿਆਂ ਨੂੰ ਸਾਫ਼ ਕਰਦੇ ਹਨ। ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਸਹਿਤ ਲਈ ਕੋਈ ਨਾ ਕੋਈ ਝੂਠੀ ਇਸਤਿਹਾਰਬਾਜ਼ੀ ਹੁੰਦੀ ਰਹਿੰਦੀ ਹੈ। ਇਹਨਾਂ ਤੇ ਵਿਸ਼ਵਾਸ ਕਰਨ ਨਾਲ ਲੋਕਾਂ ਨੂੰ ਜਾਨੀ ਨੁਕਸਾਨ ਦਾ ਸਹਾਮਣਾ ਵੀ ਕਰਨਾ ਪੈ ਸਕਦਾ ਹੈ।
ਜੇਕਰ ਕੋਈ ਸਰੀਰਕ ਸਮੱਸਿਆ ਉਤਪੰਨ ਹੁੰਦੀ ਹੈ ਤਾਂ ਝੂਠੀਆਂ ਖ਼ਬਰਾਂ ਤੇ ਦੇਸੀ ਜੜੀ-ਬੂਟੀਆਂ ਤੇ ਵਿਸ਼ਵਾਸ ਕਰਨ ਦੀ ਬਜਾਏ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।