ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਨੇ ਕਿਹਾ ਕਿ ਭਾਰਤ ਕੂਟਨੀਤਕ ਅਤੇ ਫੌਜੀ ਤੌਰ ‘ਤੇ ਪਾਕਿਸਤਾਨ ‘ਤੇ ਜਿੱਤਿਆ ਹੈ। ਉਸਨੇ ਕਿਹਾ ਕਿ ਪਾਕਿਸਤਾਨੀ ਫੌਜ ਬਹੁਤ ਬੁਰੀ ਤਰ੍ਹਾਂ ਹਾਰ ਗਈ, ਅਤੇ ਇਸਲਾਮਾਬਾਦ “ਇੱਕ ਡਰੇ ਹੋਏ ਕੁੱਤੇ ਵਾਂਗ ਆਪਣੀਆਂ ਲੱਤਾਂ ਵਿਚਕਾਰ ਪੂਛ ਲੈ ਕੇ ਜੰਗਬੰਦੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਭੱਜਿਆ”।
ਉਸਨੇ ਕਿਹਾ ਕਿ ਭਾਰਤ ਨੇ ਉਹ ਕੀਤਾ ਜੋ ਬਿਲਕੁਲ ਜ਼ਰੂਰੀ ਸੀ, “ਹਰ ਦੇਸ਼ ਨੂੰ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ।” ਭਾਰਤ ਨੇ ਪਾਕਿਸਤਾਨ ਤੇ ਜਵਾਬੀ ਕਾਰਵਾਈ ਕਰਦਿਆਂ ਏਅਰ ਸਟਰਾਇਕ ਦੌਰਾਨ 100 ਤੋਂ ਵੱਧ ਅੱਤਵਾਦੀ ਮਾਰ ਮੁਕਾਏ ਸਨ ਅਤੇ 35 ਤੋਂ 40 ਆਰਮੀ ਦੇ ਸੈਨਿਕ ਵੀ ਮਾਰ ਗਿਰਾਏ ਸਨ।
ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਅਧਾਰਿਤ ਅੱਤਵਾਦੀਆਂ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ ਅਤੇ ਭਾਰਤ ਨੇ ਪਾਕਿਸਤਾਨ ਦਾ 20 ਪ੍ਰਤੀਸ਼ਤ ਰੱਖਿਆ ਪ੍ਰਣਾਲੀ ਨੂੰ ਬੂਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਸੀ। ਭਾਰਤ ਨੇ ਪਾਕਿਸਤਾਨ ਦੇ ਏਅਰ ਡਿਫੈਂਸ ਸਿਸਟਮ ਨਸ਼ਟ ਕਰ ਦਿੱਤਾ ਸੀ ਜੋ ਕਿ ਉਸਨੂੰ ਇਹ ਸਿਸਟਮ ਚੀਨ ਤੋਂ ਮਿਲਿਆ ਸੀ।
ਇਸ ਤਣਾਅ ਦੌਰਾਨ ਪਾਕਿਸਤਾਨ ਦੇ ਲੋਕਾਂ ਵਿੱਚ ਇਹ ਬਿਰਤਾਂਤ ਮੀਡੀਆਂ ਦੁਆਰਾ ਅਤੇ ਉੱਥੋਂ ਦੇ ਰਾਜਨੀਤਿਕ ਲੋਕਾਂ ਦੁਆਰਾ ਸਿਰਜਿਆ ਗਿਆ ਸੀ ਇਸ ਵਿੱਚ ਕ੍ਰਿਕਟ ਖਿਡਾਰੀ ਸ਼ਾਮਲ ਸਨ ਪਰ ਉਹ ਹਕੀਕਤ ਤੋਂ ਅਣਜਾਣ ਹਨ ਕਿ ਕਿਵੇਂ ਭਾਰਤ ਨੇ ਉਹਨਾਂ ਨੂੰ ਬੂਰੀ ਤਰੀਕੇ ਨਾਲ ਇਸ ਤਣਾਅਪੂਰਨ ਸਥਿਤੀ ਵਿੱਚ ਪਛਾੜਿਆ ਸੀ।