ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਸਾਰਾ ਦਿਨ ਤੇਜ਼ ਹਵਾ ਚੱਲੀ। ਇਸ ਦੇ ਬਾਵਜੂਦ ਮੌਸਮ ਗਰਮ ਰਿਹਾ। ਬਠਿੰਡਾ ਸਭ ਤੋਂ ਗਰਮ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਾਜ਼ਿਲਕਾ ’ਚ ਤਾਪਮਾਨ 42.5, ਫ਼ਰੀਦਕੋਟ ’ਚ ਤਾਪਮਾਨ 42.2, ਸੰਗਰੂਰ ’ਚ 41.2 ’ਤੇ ਲੁਧਿਆਣਾ ’ਚ 41.3 ਰਿਹਾ।
ਹੋਰ ਜ਼ਿਲ੍ਹਿਆਂ ’ਚ ਤਾਪਮਾਨ 40 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 22 ਮਈ ਤੱਕ ਪੰਜਾਬ ’ਚ ਤੇਜ਼ ਧੁੱਪ ਰਹੇਗੀ। ਲੂ ਚੱਲਣ ਨਾਲ ਜ਼ਬਰਦਸ਼ਤ ਗਰਮੀ ਪਵੇਗੀ। 23 ਮਈ ਤੱਕ ਹਨੇਰੀ-ਬਾਰਿਸ਼ ਦੀ ਸੰਭਾਵਨਾ ਹੈ। ਕੁਝ ਥਾਵਾਂ ’ਤੇ ਬੂੰਦਾਬਾਂਦੀ ਵੀ ਹੋ ਸਕਦੀ ਹੈ।