ਚੀਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਮੋਹਮੰਦ ਹਾਈਡ੍ਰੋ ਪਾਵਰ ਡੈਮ ਦੇ ਕੰਮ ਵਿੱਚ ਤੇਜ਼ੀ ਲਿਆਵੇਗਾ, ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਕੁਝ ਦਿਨ ਬਾਅਦ, ਜਿਸ ਕਾਰਨ ਪਾਕਿਸਤਾਨ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੈਮ ਪ੍ਰੋਜੈਕਟ 2019 ਵਿੱਚ ਸ਼ੁਰੂ ਹੋਇਆ ਸੀ ਅਤੇ ਅਗਲੇ ਸਾਲ ਪੂਰਾ ਹੋਣਾ ਸੀ। ਪਾਕਿਸਤਾਨ ਸਥਿਤ ਅੱਤਵਾਦੀਆਂ ਵੱਲੋਂ ਸੈਲਾਨੀਆਂ ਨੂੰ ਮਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ।
ਪਹਿਲਗਾਮ ਅੱਤਵਾਦੀ ਹਮਲੇ ਵਿੱਚ ਭਾਰਤ ਦੇ 26 ਨਾਗਰਿਕ ਮਾਰੇ ਗਏ ਸਨ ਤੇ ਕਈ ਜਖ਼ਮੀ ਹੋਏ ਸਨ। ਭਾਰਤ ਨੇ ਇਸ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਖਿਲਾਫ ਪੰਜ ਬੜੇ ਫੈਸਲੇਂ ਲਏ ਸਨ ਜਿਸ ਵਿੱਚ ਸਿੰਧੂ ਜਲ ਸੰਧੀ ਨੂੰ ਰੱਦ ਕਰਨਾ ਮੁੱਖ ਸੀ। ਭਾਰਤ ਨੇ ਇਸ ਸੰਧੀ ਨੂੰ ਰੱਦ ਕਰਨ ਤੋਂ ਬਾਅਦ ਬਿਆਸ ਦਰਿਆ ਤੇ ਬਣੇ ਡੈਮਾਂ ਦੇ ਗੇਟ ਬੰਦ ਕਰ ਦਿੱਤੇ ਸਨ ਜਿਸ ਤਹਿਤ ਪਾਕਿਸਤਾਨ ਵਿੱਚ ਪਾਣੀ ਜਾਣਾ ਬੰਦ ਹੋ ਗਿਆ ਸੀ। ਪਰ ਭਾਰਤ ਵਿੱਚ ਹੋਣ ਵਾਲੀ ਤੇਜ਼ ਵਰਖਾ ਕਾਰਣ ਇਹਨਾਂ ਡੈਮਾਂ ਦੇ ਗੇਟ ਮੁੜ ਤੋਂ ਖੋਲੇ ਗਏ ਸਨ।
ਪਰ ਹੁਣ ਚੀਨ ਪਾਕਿਸਤਾਨ ਦੀ ਖੁੱਲ ਕੇ ਮਦਦ ਲਈ ਅੱਗੇ ਆਇਆ ਹੈ, ਤੇ ਉਸ ਨੇ ਪਾਕ ਵਿੱਚ ਡੈਮ ਬਣਾਉਣ ਲਈ ਕਾਹਲੀ ਸੁਰੂ ਕਰ ਦਿੱਤੀ ਹੈ। ਪਰ ਭਾਰਤ ਨੇ ਆਪਣਾ ਰੁੱਖ ਸਪੱਸਟ ਕਰ ਦਿੱਤਾ ਹੈ ਕਿ ਇਹ ਸਿੰਧੂ ਜਲ ਸਮਝੌਤਾ ਇਸੇ ਤਰ੍ਹਾਂ ਹੀ ਰੱਦ ਹੀ ਸਮਝਿਆ ਜਾਵੇਗਾ ਜਦੋਂ ਤੱਕ ਪਾਕਿਸਤਾਨ ਅੱਤਵਾਦੀਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕਰੇਗਾ।