ਭਾਰਤ ਸਰਕਾਰ ਨੇ ਮਾਓਵਾਦੀਆਂ ਦੇ ਸਫ਼ਾਏ ਲਈ ਚਲਾਈ ਮੁਹਿੰਮ ਦੇ ਇਤਿਹਾਸ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਛੱਤੀਸ਼ਗੜ੍ਹ ਵਿੱਚ ਮਿਲੀ ਹੈ। ਦੇਸ਼ ਵਿੱਚ ਮਾਓਵਾਦੀ ਹਿੰਸਾ ਦਾ ਸਭ ਤੋਂ ਵੱਡਾ ਚਿਹਾਰਾ 70 ਸਾਲਾ ਬਿਸਵ ਰਾਜੂ ਉਰਫ਼ ਗਗੰਨਾ ਊਰਫ਼ ਨੰਬਾਲਾ ਕੇਸ਼ਵ ਰਾਓ ਮਾਰਿਆ ਗਿਆ।
ਡੇਢ ਕਰੋੜ ਰੁਪਏ ਦਾ ਇਨਾਮੀ ਬਸਵ ਰਾਜੂ ਭਾਰਤੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਤੇ ਪੋਲਿਟ ਬਿਊਰੋ ਮੈਂਬਰ ਸੀ। ਛੱਤੀਸਗੜ੍ਹ-ਮਹਾਰਾਸ਼ਟਰ ਦੀ ਸੀਮਾ ’ਤੇ ਅਬੂਝਮਾੜ ਤੇ ਇੰਦਰਾਵਤੀ ਟਾਈਗਰ ਰਿਜ਼ਰਵ ਦੇ ਜੰਗਲਾ ਵਿੱਚ ਹੋਏ ਮੁਕਾਬਲੇ ਵਿਚ ਡੀਆਰੀਜੀ ਦੇ ਜਵਾਨਾਂ ਨੇ ਬਸਵ ਸਣੇ 27 ਮਾਓਵਾਦੀਆਂ ਨੂੰ ਢੇਰ ਕਰ ਦਿੱਤਾ ਹੈ।
ਮਾਰੇ ਗਏ ਹੋਰ ਮਾਉਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਕਈ ਵੱਡੇ ਚਿਹਰੇ ਹੋ ਸਕਦੇ ਹਨ। ਸੂਬੇ ਦੇ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਦੱਸਿਆ ਕਿ ਮੁਹਿੰਮ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਕੁਝ ਹੋਰ ਜਵਾਨ ਜ਼ਖ਼ਮੀ ਹੋ ਗਏ। ਪੰਜ ਦਹਾਕੇ ਤੋਂ ਪੂਰੇ ਦੇਸ਼ ਦੀ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਨੂੰ ਬਸਵ ਰਾਜੂ ਦੀ ਤਲਾਸ਼ ਸੀ।
ਉਸ ਨੇ 1987 ਵਿਚ ਬਸਤਰ ਦੇ ਜੰਗਲਾਂ ਵਿਚ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ ਦੇ ਸਾਬਕਾ ਲੜਾਕਿਆਂ ਦੇ ਇਕ ਸਮੂਹ ਤੋਂ ਘਾਤ ਲਾ ਕੇ ਹਮਲਾ ਕਰਨ ਦਾ ਰਣਨੀਤੀ ਅਤੇ ਆਈਈਡੀ ਦੇ ਇਸਤੇਮਾਲ ਦੀ ਟ੍ਰੇਨਿੰਗ ਹਾਸਲ ਕੀਤੀ। 2004 ਵਿਚ ਜਦੋਂ ਉਹ ਸੰਗਠਨ ਦੇ ਕੇਂਦਰੀ ਹਮਲਾਵਾਰ ਦਸਤੇ ਦਾ ਪ੍ਰਮੁੱਖ ਬਣਆ ਤਾਂ ਉਸ ਨੇ ਆਈਈਡੀ ਦੇ ਧਮਾਕਿਆਂ ਨੂੰ ਵਧਾਇਆ, ਜਿਸ ਨਾਲ ਦੇਸ਼ ਭਰ ਵਿਚ ਹੁਣ ਤੱਕ ਹਜ਼ਾਰਾਂ ਜਵਾਨ ਸ਼ਹੀਦ ਹੋਏ ਅਤੇ ਪੰਜ ਹਜ਼ਾਰ ਤੋਂ ਵੱਧ ਨਿਰਦੋਸ਼ ਪੇਂਡੂ ਮਾਰੇ ਗਏ।
ਜ਼ਿਕਰਯੋਗ ਹੈ ਕਿ ਕਰੇਗੁੱਟਾ ਪਹਾੜੀ ’ਤੇ 21 ਅਪ੍ਰੈਲ ਤੋਂ 11 ਮਈ ਤੱਕ 21 ਦਿਨਾਂ ਤੱਕ ਚੱਲੀ ਮੁਹਿੰਮ ਵਿਚ 31 ਮਾਓਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਸੀ। ਇਸ ਦੌਰਾਨ 214 ਮਾਓਵਾਦੀ ਟਿਕਾਣਿਆਂ ਤੇ ਬੰਕਰਾਂ ਨੂੰ ਨਸ਼ਟ ਕੀਤਾ ਗਿਆ ਅਤੇ 450 ਆਈਈਡੀ ਵੀ ਬਰਾਮਦ ਕੀਤੇ ਗਏ। ਇਸ ਦੌਂਰਾਨ 18 ਜਵਾਨ ਜ਼ਖ਼ਮੀ ਹੋਏ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਰਚ 2026 ਤੱਕ ਦੇਸ਼ ਨੂੰ ਮਾਓਵਾਦੀ ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਸੰਕਲਪ ਦੇ ਬਾਅਦ ਤੋਂ ਸੁਰੱਖਿਆ ਬਲ ਲਗਾਤਾਰ ਮਾਓਵਾਦੀਆਂ ਖ਼ਿਲਾਫ਼ ਤਿੱਖੀ ਮੁਹਿੰਮ ਚਲਾ ਰਹੇ ਹਨ।