ਯੂਟਿਊਬਰ ਜੋਤੀ ਮਲਹੋਤਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਤੋਂ ਹਿਸਾਰ ਪੁਲਿਸ ਨੂੰ ਮਿਲਿਆ 4 ਦਿਨਾਂ ਦਾ ਰਿਮਾਂਡ ਮਿਲਿਆ ਹੈ। ਯੂਟਿਊਬਰ ਜੋਤੀ ਮਲਹੋਤਰ ਨੂੰ 16 ਮਈ ਨੂੰ ਜੋਤੀ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ।
ਜੋਤੀ ਮਲਹੋਤਰਾ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਸਨ। ਜੋਤੀ ਮਲਹੋਤਰਾ ਦੇ ਪਾਕਿਸਤਾਨ ਦੇ ਆਈਐੱਸਆਈ ਦੇ ਅਫ਼ਸਰ ਨਾਲ ਸਬੰਧ ਸਨ ਤੇ ਕਈ ਵਾਰ ਉਹ ਦਿੱਲੀ ਵਿੱਚ ਪਾਕਿਸਤਾਨ ਦੇ ਵਿਜ਼ੇ ਸਬੰਧੀ ਉਸ ਨਾਲ ਪਾਕਿਸਤਾਨ ਦੀ ਭਾਰਤ ਵਿੱਚ ਸਥਿਤ ਅੰਬੈਂਸੀ ਵਿੱਚ ਮਿਲ ਚੁੱਕੀ ਸੀ।
ਉਸ ਤੇ ਇਲਜ਼ਾਮ ਲੱਗਿਆ ਹੈ ਕਿ ਉਸ ਨੇ ਭਾਰਤ ਦੇ ਫੌਜੀ ਟਿਕਾਣਿਆ ਦੀਆਂ ਵੀਡੀਓ ਤੇ ਫੋਟੋਆਂ ਰਾਹੀ ਪਾਕਿਸਤਾਨ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ। ਅਤੇ ਉਹ ਪਾਕਿਸਤਾਨ ਵਿੱਚ ਵੀ ਗਈ ਸੀ ਜਿੱਥੇ ਉਹ ਕਈ ਪਾਕਿਸਤਾਨ ਦੇ ਆਈਐੱਸਆਈ ਏਜੰਟਾਂ ਨੂੰ ਮਿਲੀ ਸੀ।