ਦਿੱਲੀ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ਅਚਾਨਕ ਗੜੇਮਾਰੀ ਕਾਰਨ ਹਵਾ ਵਿੱਚ ਕੰਬਣ ਲੱਗੀ। ਸਥਿਤੀ ਨੂੰ ਸਮਝਦੇ ਹੋਏ, ਪਾਇਲਟ ਨੇ ਲਾਹੌਰ ਏਟੀਐਸ ਤੋਂ ਪਾਕਿਸਤਾਨੀ ਹਵਾਈ ਖੇਤਰ ਵਿੱਚ ਏਅਰ ਸਪੇਸ ਵਰਤਣ ਦੀ ਇਜਾਜ਼ਤ ਮੰਗੀ। ਪਰ, ਉਸਨੂੰ ਇਜਾਜ਼ਤ ਨਹੀਂ ਦਿੱਤੀ ਗਈ। ਅਖੀਰ ਪਾਇਲਟ ਜਹਾਜ਼ ਨੂੰ ਸ਼੍ਰੀਨਗਰ ਹਵਾਈ ਅੱਡੇ ‘ਤੇ ਉਤਾਰਨ ਵਿੱਚ ਸਫਲ ਹੋ ਗਿਆ।
ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ 6E 2142 ਅਚਾਨਕ ਖਰਾਬ ਮੌਸਮ ਕਾਰਨ ਹਵਾ ਵਿੱਚ ਹਿੱਲਣ ਲੱਗੀ। ਇਸ ਦੌਰਾਨ, ਪਾਇਲਟ ਨੇ ਲਾਹੌਰ ਏਅਰ ਟ੍ਰੈਫਿਕ ਕੰਟਰੋਲ ਤੋਂ ਜਹਾਜ਼ ਨੂੰ ਪਾਕਿਸਤਾਨੀ ਹਵਾਈ ਖੇਤਰ ਏਅਰ ਸਪੇਸ ਵਰਤਣ ਦੀ ਇਜਾਜ਼ਤ ਮੰਗੀ। ਪਰ ਲਾਹੌਰ ਏਟੀਸੀ ਨੇ ਪਾਇਲਟ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਇਸ ਘਟਨਾ ਦੀ ਜਾਂਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਵੱਲੋਂ ਕੀਤੀ ਜਾ ਰਹੀ ਹੈ।
ਜਹਾਜ਼ ਵਿੱਚ ਉਸ ਵੇਲੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਤੇ ਲੋਕ ਅਰਦਾਸਾਂ ਕਰ ਰਹੇ ਸਨ ਅਤੇ ਕਈ ਯਾਤਰੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਮੌਤ ਦੇ ਕੋਲੋਂ ਵਾਪਸ ਮੁੜ ਕਿ ਆਏ ਹਨ। ਇਸ ਉਡਾਣ ਦੇ ਵਿੱਚ ਕਈ ਰਾਜਨੀਤਿਕ ਲੋਕ ਵੀ ਸ਼ਾਮਲ ਸਨ। ਗੜੇਮਾਰੀ ਤੇ ਤੇਜ਼ ਹਵਾਵਾਂ ਦੇ ਹੋਣ ਕਰਕੇ ਜਹਾਜ਼ ਦੇ ਅਗਲੇ ਪਾਸੇ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ, ਅਤੇ ਉਸਦੀ ਨੋਜ਼ ਨੂੰ ਬੂਰੀ ਤਰੀਕੇ ਨਾਲ ਤੇਜ਼ ਹਵਾਵਾਂ ਨੇ ਨੁਕਸਾਨਿਆ ਹੈ।